11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਹਿਰਾਮ, 1 ਜਨਵਰੀ (ਨਛੱਤਰ ਸਿੰਘ ਬਹਿਰਾਮ)-ਡੇਰਾ ਬਾਪੂ ਲਾਲੀ ਦਾਸ ਚੱਕ ਹਕੀਮ ਵਿਖੇ ਭਾਰਤ ਕੇਸਰੀ ਪਹਿਲਵਾਨ ਪਿ੍ਤਪਾਲ ਕੁਸ਼ਤੀ ਅਖਾੜਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਗਿਆ | ਕੁਸ਼ਤੀ ਦੰਗਲ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਸਕੱਤਰ ਵਿਜੇਪਾਲ ਸਿੰਘ ਨੇ ਦੱਸਿਆ ਕਿ ਉਕਤ ਕੁਸ਼ਤੀ ਦੰਗਲ ਵਿੱਚ ਕੌਮਾਂਤਰੀ ਪੱਧਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਜੋ ਕਿ ਕੁਸ਼ਤੀ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਸਨ | ਇਸ ਕੁਸ਼ਤੀ ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਪਹੁੰਚੇ ਜਿਨ੍ਹਾਂ ਨੇ ਅਖਾੜੇ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਮਾਝਾ, ਮਾਲਵਾ ਤੇ ਦੁਆਬੇ ਤੋਂ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾ ਅਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਆਗੂਆਂ ਨੇ ਸ਼ਿਰਕਤ ਕਰ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ | ਪਟਕੇ ਦੀ ਕੁਸ਼ਤੀ ਹਾਮਿਦ ਇਰਾਨ ਤੇ ਭੁਪਿੰਦਰ ਅਜਨਾਲਾ ਦੇ ਵਿਚਕਾਰ ਹੋਈ ਜਿਸ 'ਚ ਹਾਮਿਦ ਇਰਾਨ ਨੇ ਪਟਕੇ ਦੀ ਕੁਸ਼ਤੀ 'ਤੇ ਕਬਜ਼ਾ ਕੀਤਾ | ਅਖਾੜੇ ਦੇ ਪ੍ਰਧਾਨ ਸਿੰਦਰਪਾਲ ਸਿੰਘ ਨੇ ਆਏ ਹੋਏ ਸੰਤ ਮਹਾਪੁਰਸ਼ ਅਤੇ ਮਹਿਮਾਨਾਂ ਅਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਸ਼ਾਮ ਦਾਸ ਮਾਹਿਲ ਗਹਿਲਾਂ, ਸੰਤ ਬਾਬਾ ਜਸਵੰਤ ਸਿੰਘ ਸੋਡੀ ਆਸ਼ੰਲਾ ਵਾਲੇ, ਜੋਤੀ ਮੰਹਤ ਭਗਤਪੁਰਾ, ਸੰਤ ਮੰਗਾ ਬਾਬਾ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਹਲਕਾ ਇੰਚਾਰਜ ਹਰਜੀ ਮਾਨ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਜਰਨੈਲ ਨੰਗਲ, ਚੇਅਰਮੈਨ ਤਲਵਿੰਦਰ ਰਾਮ, ਰਣਜੀਤ ਸਿੰਘ ਖੁਰਾਨਾ, ਰਜਿੰਦਰ ਸਿੰਘ ਚੰਦੀ, ਪਰਮਿੰਦਰ ਸਿੰਘ ਜੰਡੂ, ਪਰਮਜੀਤ ਸਿੰਘ ਬਸਰਾ, ਪੰਚ ਗੁਲਸ਼ਨ ਕੁਮਾਰ, ਪੰਚ ਪਰਮਜੀਤ, ਕਰਨਦੀਪ ਸਿੰਘ ਤੇਜੀ, ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਯਸ਼ ਵਰਨਾ, ਪਾਲ ਸਿੰਘ ਪ੍ਰਧਾਨ ਮੇਹਲੀਆਣਾ, ਸੋਦਾਗਰ ਰਾਮ ਭਰੋਮਜਾਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਤੱਕ ਸਿਹਤ ਸਹੂਲਤ ਪਹੁੰਚਾਉਣਾ ਸਾਡਾ ਮੁੱਖ ਟੀਚਾ-ਡਾ. ਸਿੰਘ ਅਗਲੀ ਖ਼ਬਰ ਸਵੇਰ-ਸ਼ਾਮ ਲਗਦੇ ਬਿਜਲੀ ਦੇ ਲੰਮੇ ਕੱਟਾਂ ਤੋਂ ਲੋਕ ਪ੍ਰੇਸ਼ਾਨ
Ad Position 24