10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

2027 ’ ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ-ਸੰਦੀਪ ਭਾਟੀਆ ਸੋਨੂੰ ਆਦੋਆਣਾ

ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਦੋਭਾਲੀ ਮੰਡ ਵਿਖੇ ਹਰਦੀਪ ਚੌਧਰੀ ਟਕਾਰਲਾ ਤੇ ਸਮੁੱਚੇ ਨੰਬਰਦਾਰ ਪਰਿਵਾਰ ਦੇ ਗ੍ਰਹਿ ਵਿਖੇ ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਰਿੰਦਰ ਨਾਗਰ ਅਤੇ ਮਾਰਕੀਟ ਕਮੇਟੀ ਪੰਚਕੂਲਾ ਦੇ ਚੇਅਰਮੈਨ ਦੇਸਰਾਜ ਪੋਸਵਾਲ ਦੇ ਪਹੁੰਚਣ ’ ਤੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ ਤੇ ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਸਵਾਗਤ ਕੀਤਾ। ਇਸ ਮੌਕੇ ਆਗੂਆਂ ਨੂੰ ਹਲਕਾ ਬਲਾਚੌਰ ਵਿਚ ਪਹੁੰਚਣ ’ਤੇ ਜੀ ਆਇਆਂ ਨੂੰ ਕਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਦੋਭਾਲੀ ਮੰਡ ਵਿਖੇ ਹਰਦੀਪ ਚੌਧਰੀ ਟਕਾਰਲਾ ਤੇ ਸਮੁੱਚੇ ਨੰਬਰਦਾਰ ਪਰਿਵਾਰ ਦੇ ਗ੍ਰਹਿ ਵਿਖੇ ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਰਿੰਦਰ ਨਾਗਰ ਅਤੇ ਮਾਰਕੀਟ ਕਮੇਟੀ ਪੰਚਕੂਲਾ ਦੇ ਚੇਅਰਮੈਨ ਦੇਸਰਾਜ ਪੋਸਵਾਲ ਦੇ ਪਹੁੰਚਣ ’ ਤੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ ਤੇ ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਸਵਾਗਤ ਕੀਤਾ। ਇਸ ਮੌਕੇ ਆਗੂਆਂ ਨੂੰ ਹਲਕਾ ਬਲਾਚੌਰ ਵਿਚ ਪਹੁੰਚਣ ’ਤੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸੰਦੀਪ ਭਾਟੀਆ ਸੋਨੂੰ ਆਦੋਆਣਾ ਨੇ ਕਿਹਾ ਕਿ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਤੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਦਾ ਭਾਜਪਾ ਪ੍ਰਤੀ ਵਿਸ਼ਵਾਸ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦਾ ਹਰ ਵਰਗ ਸੂਬੇ ਵਿਚ ਮਜ਼ਬੂਤ ਤੇ ਸਥਿਰ ਸਰਕਾਰ ਦੀ ਲੋੜ ਮਹਿਸੂਸ ਕਰ ਰਿਹਾ ਹੈ ਅਤੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮੌਕਾ ਦੇਣ ਲਈ ਉਤਾਵਲੇ ਹਨ। ਸੰਦੀਪ ਭਾਟੀਆ ਨੇ ਕਿਹਾ ਕਿ ਹਲਕਾ ਬ ਲਾਚੌਰ ਵਿਚ ਵੀ ਭਾਜਪਾ ਦਾ ਆਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਵਰਕਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੋਹਣ ਮਾਜਰਾ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਰੈਲੀ ’ਚ ਅਕਾਲੀ ਵਰਕਰ ਵੱਧ ਤੋਂ ਵੱਧ ਪਹੁੰਚਣ-ਸੁੱਚਾ ਸਿੰਘ ਸੜੋਆ
Ad Position 24