ਡੈਰਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ’ਚ ਮਾਰੀ ਬਾਜ਼ੀ
ਬੰਗਾ, 10 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਤੇ ਅੰਡਰ-17 ਟੱਗ ਆਫ਼ ਵਾਰ ਟੀਮਾਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ।
ਬੰਗਾ, 10 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਡਰ-14 ਤੇ ਅੰਡਰ-17 ਟੱਗ ਆਫ਼ ਵਾਰ ਟੀਮਾਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਅੰਡਰ-14, ਅੰਡਰ-17 ਤੇ ਅੰਡਰ-19 ਹੈਂਡਬਾਲ ਟੀਮਾਂ ਨੇ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਅੰਡਰ-17 ਹੈਂਡਬਾਲ ਗਰਲਜ਼ ਟੀਮ ਵਿੱਚ ਇਕਲੀਨ, ਮਨਸਿਮਰਨ, ਭਵਨਜੋਤ, ਜੈਸਮੀਨ, ਜੈਸਿਕਾ, ਰਕਸ਼ਾ, ਪ੍ਰਾਚੀ, ਸਨੇਹਰੂਪ, ਜਸਨੂਰ, ਵੰਸ਼ਿਕਾ, ਜਸਲੀਨ, ਹਰਲੀਨ, ਸਿਮਰ ਠਾਕੁਰ, ਸਹਿਜਪ੍ਰੀਤ, ਖੁਸ਼ਪ੍ਰੀਤ ਅਤੇ ਰੀਆ ਠਾਕੁਰ ਸ਼ਾਮਿਲ ਸਨ। ਅੰਡਰ-14 ਟੀਮ ਵਿਚ ਪ੍ਰੀਤ, ਰਮਨਦੀਪ, ਰੋਸ਼ਲੀਨ, ਹਰਜਾਪ, ਰੂਹੀ ਸੈਣੀ, ਅਵਨੀਤ, ਨਿਸ਼ਠਾ, ਪਰਵੀਨ, ਤ੍ਰਿਕਸ਼ਾ, ਤ੍ਰਿਸ਼ਾ, ਸਹਿਜਪ੍ਰੀਤ, ਅਲੀਆ, ਐਸ਼ਮੀਤ, ਹਰਸਿਮਰਨ ਅਤੇ ਜਗਰੂਪ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸਹਿਜਪ੍ਰੀਤ ਕੌਰ ਨੇ ਅੰਡਰ-54 ਕਿੱਲੋਗ੍ਰਾਮ ਵਰਗ ਵਿਚ ਜ਼ਿਲ੍ਹਾ ਪੱਧਰ ’ਤੇ ਸੋਨੇ ਦਾ ਤਗਮਾ ਜਿੱਤ ਕੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ। ਵਿਰਾਜ ਤੇ ਆਕਾਸ਼ ਨੇ ਵੀ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦੀ ਸ਼ਾਨ ਵਧਾਈ। ਸਕੂਲ ਦੀ ਪ੍ਰਿੰਸੀਪਲ ਨੀਨਾ ਭਾਰਦਵਾਜ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ, ਟੀਮ ਭਾਵਨਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।