10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਸੌਲੀ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ੍ਹ

ਬਲਾਚੌਰ, 8 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪ੍ਰਸਿੱਧ ਸੈਲਾਨੀ ਨਗਰੀ ਕਸੌਲੀ ਵਿਖੇ 1878 ਨੂੰ ਸਥਾਪਿਤ ਕੀਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆੜਤ ਬਜਾਰ (ਕਸੌਲੀ) ਜ਼ਿਲ੍ਹਾ ਸੋਲਨ ਵਿਖੇ 148ਵਾਂ ਸਾਲਾਨਾ ਗੁਰਮਿਤ ਸਮਾਗਮ/ਦੀਵਾਨ ਤੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਸ.

Ad Position 21
repet_subhas-goyals [Copy P29]
ਭਾਈ ਗੁਰਦਰਸ਼ਨ ਸਿੰਘ ਤੇ ਢਾਡੀ ਗੁਰਪਾਲ ਸਿੰਘ ਅਨਮੋਲ ਬੱਦੀ ਵਾਲੇ। 11-09-2026
ਬਲਾਚੌਰ, 8 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪ੍ਰਸਿੱਧ ਸੈਲਾਨੀ ਨਗਰੀ ਕਸੌਲੀ ਵਿਖੇ 1878 ਨੂੰ ਸਥਾਪਿਤ ਕੀਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆੜਤ ਬਜਾਰ (ਕਸੌਲੀ) ਜ਼ਿਲ੍ਹਾ ਸੋਲਨ ਵਿਖੇ 148ਵਾਂ ਸਾਲਾਨਾ ਗੁਰਮਿਤ ਸਮਾਗਮ/ਦੀਵਾਨ ਤੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਸ. ਮਨਜੀਤ ਸਿੰਘ ਤੇ ਸੈਕਟਰੀ ਗੁਰਚਰਨ ਸਿੰਘ ਨੇ ਦੱਸਿਆ ਕਿ 9 ਸਤੰਬਰ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚਲੇਗੀ ਅਤੇ 10 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਅਤੇ 12 ਸਤੰਬਰ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸ਼ਾਮ 4 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਵਿਚ ਗੁਰਦੁਆਰਾ ਸਿੰਘ ਸਭਾ ਆੜਤ ਬਜਾਰ ਦੇ ਹਜੂਰੀ ਕੀਰਤਨੀਏ ਭਾਈ ਗੁਰਦਰਸ਼ਨ ਸਿੰਘ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਗੁਰਪਾਲ ਸਿੰਘ ਅਨਮੋਲ ਬੱਦੀ (ਸੋਲਨ) ਦਾ ਜਥਾ ਹਾਜਰੀ ਭਰਨਗੇ ਅਤੇ 13 ਸਤੰਬਰ ਨੂੰ ਸਾਰਾ ਦਿਨ ਦੀਵਾਨ ਸਜਾਏ ਜਾਣਗੇ ਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਹੁਤੀ ਵਾਰ ਬਰੁਸ਼ ਕਰਨਾ ਦੰਦਾਂ ਲਈ ਖ਼ਤਰਨਾਕ ਅਗਲੀ ਖ਼ਬਰ ਸੜੋਆ ਵਿਖੇ ਨਵੀਂ ਐਕਸਰੇ ਮਸ਼ੀਨ ਦਾ ਹਲਕਾ ਵਿਧਾਇਕਾ ਵਲੋਂ ਉਦਘਾਟਨ
Ad Position 24