10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੜੋਆ ਵਿਖੇ ਨਵੀਂ ਐਕਸਰੇ ਮਸ਼ੀਨ ਦਾ ਹਲਕਾ ਵਿਧਾਇਕਾ ਵਲੋਂ ਉਦਘਾਟਨ

ਸੜੋਆ, 10 ਸਤੰਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ। ਇਹ ਵਿਚਾਰ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸੜੋਆ, 10 ਸਤੰਬਰ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ। ਇਹ ਵਿਚਾਰ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਸੀ.ਐਚ.ਸੀ ਸੜੋਆ ਵਿਖੇ ਸਿਹਤ ਵਿਭਾਗ ਵੱਲੋਂ ਭੇਜੀ ਗਈ ਨਵੀਂ ਐਕਸਰਾ ਮਸ਼ੀਨ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨਾਂ ਦਾ ਕਿ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹਸਪਤਾਲਾਂ ਦੀ ਸਾਂਭ-ਸੰਭਾਲ ਦਾ ਪੂਰਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਜੋ ਪਹਿਲਾਂ ਐਕਸਰੇ ਮਸ਼ੀਨ ਪੁਰਾਣੀ ਤਕਨੀਕ ਦੀ ਅਤੇ 100 ਐਮ.ਐਮ ਦੀ ਹੋਣ ਕਰਕੇ ਕਾਫੀ ਦਿੱਕਤ ਆ ਰਹੀ ਸੀ। ਸਿਹਤ ਵਿਭਾਗ ਨੂੰ ਬੇਨਤੀ ਕਰਨ ‘ਤੇ ਹੁਣ ਜੋ ਐਕਸਰੇ ਮਸ਼ੀਨ ਜਿਸ ਦੀ ਕੰਪੈਸਟੀ 300 ਐਮ.ਐਮ ਦੀ ਡਿਜੀਟਲ ਤਕਨੀਕ ਦੀ ਨਵੀਂ ਮਸ਼ੀਨ ਆਉਣ ਕਰਕੇ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ। ਇਸ ਮੌਕੇ ਡਾ. ਮੇਘਾ ਕਟਿਆਲ, ਡਾ. ਭੁਪਿੰਦਰ ਸਿੰਘ, ਗੁਰਕਿਰਪਾਲ ਸੰਧੂ, ਕਮਲਦੀਪ ਸਿੰਘ ਐਲ.ਟੀ, ਜੱਸੀ ਐਲ.ਟੀ, ਰਾਜ ਕੁਮਾਰ, ਮੈਡਮ ਪਰਮਜੀਤ ਕੌਰ ਸਟੈਨੋ, ਸ਼ਿਵ ਕੁਮਾਰ, ਮਨਿੰਦਰ ਸਿੰਘ, ਦਵਿੰਦਰ ਕੁਮਾਰ, ਚਰਨਜੀਤ, ਫਾਰਮਾਸਿਸਟ, ਕੁਲਦੀਪ ਕੁਮਾਰ, ਸਿਮਰਨਜੀਤ ਸਿੰਘ ਫਾਰਮਾਸਿਸਟ, ਕੁਲਦੀਪ ਕਕੀਰ, ਸਰਪੰਚ ਰਜੀਵ ਪੁੰਨੂ, ਠੇਕੇਦਾਰ ਕੁਲਦੀਪ ਸਿੰਘ, ਸਤਨਾਮ ਸਹੂੰਗੜਾ, ਪਵਨ ਕੁਮਾਰ ਰੀਠੂ ਅਤੇ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਸੌਲੀ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ੍ਹ ਅਗਲੀ ਖ਼ਬਰ ਨਾਗਰਾ ਗੋਤ ਦੀਆਂ ਸਤੀਆਂ ’ਤੇ ਮੇਲਾ ਅੱਜ
Ad Position 24