07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮੁਕੰਦਪੁਰ ਨਜ਼ਦੀਕ ਕਾਰ ਤੇ ਸਕੂਟਰੀ ਦੀ ਟੱਕਰ

Ad Position 21
No active advertisement
ਅਜੀਤ ਡੈਸਕ 04-01-2026
ਮੁਕੰਦਪੁਰ, 3 ਜਨਵਰੀ (ਅਮਰੀਕ ਸਿੰਘ ਢੀਂਡਸਾ)-ਕਸਬਾ ਮੁਕੰਦਪੁਰ ਵਿਖੇ ਅਪਰਾ ਵਾਈ ਪੁਆਈਾਟ ਨਜ਼ਦੀਕ ਹਕੀਮਪੁਰ ਫੋਕਲ ਪੁਆਇੰਟ ਕੋਲ ਇੱਕ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ ਹੋਣ ਦਾ ਸਮਾਚਾਰ ਹੈ | ਜਿਸ ਦੌਰਾਨ ਦੋਵਾਂ ਵਾਹਨਾਂ ਦੇ ਚਾਲਕ ਗੰਭੀਰ ਜ਼ਖ਼ਮੀ ਹੋਏ ਹਨ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸਕੂਟਰੀ ਚਾਲਕ ਔਰਤ ਵਾਸੀ ਹਕੀਮਪੁਰ ਜੋ ਆਪਣੇ ਸਕੂਟਰੀ ਨੰਬਰ ਪੀਬੀ 07 ਏ.ਟੀ 8645 'ਤੇ ਰਾਜਾ ਸਾਹਿਬ ਦੇ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਵਾਪਸ ਪਿੰਡ ਹਕੀਮਪੁਰ ਆ ਰਹੀ ਸੀ ਤਾਂ ਮੁਕੰਦਪੁਰ ਦੇ ਨਜ਼ਦੀਕ ਇੱਕ ਸਵਿਫਟ ਕਾਰ ਜਿਸ ਦਾ ਨੰਬਰ ਪੀ.ਬੀ 32 ਏ. ਸੀ 2458 ਜੋ ਫਗਵਾੜਾ ਸਾਈਡ ਤੋਂ ਆ ਰਹੀ ਸੀ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ | ਜਿਸ ਕਾਰਨ ਦੋਵੇਂ ਚਾਲਕ ਗੰਭੀਰ ਜ਼ਖ਼ਮੀ ਹੋ ਗਏ ਤੇ ਜਿਨ੍ਹਾਂ ਨੂੰ ਮੌਕੇ 'ਤੇ ਇਕੱਤਰ ਲੋਕਾਂ ਨੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸਵਿਫਟ ਕਾਰ ਦਾ ਟਾਇਰ ਪੈਂਚਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ | ਮੌਕੇ 'ਤੇ ਪੁਲਿਸ ਥਾਣਾ ਮੁਕੰਦਪੁਰ ਦੇ ਐਸ.ਐਚ.ਓ. ਮਹਿੰਦਰ ਸਿੰਘ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਇਫਟੂ ਨੇ ਨਵਾਂਸ਼ਹਿਰ 'ਚ ਆਟੋ ਮਾਰਚ ਕਰਕੇ ਲੇਬਰ ਕੋਡ ਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਕਸਬਾ ਮਜਾਰੀ ਵਿਖੇ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ
Ad Position 24