07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਸਬਾ ਮਜਾਰੀ ਵਿਖੇ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 04-01-2026
ਮਜਾਰੀ/ਸਾਹਿਬਾ, 3 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਕਸਬਾ ਮਜਾਰੀ ਵਿਖੇ ਨਿਊ ਵਰਮਾ ਜਿਊਲਰ ਸੁਨਿਆਰੇ ਦੀ ਦੁਕਾਨ 'ਚ ਚੋਰਾਂ ਦੇ ਗਰੋਹ ਵਲੋਂ ਸ਼ਟਰ ਤੇ ਜੰਦਰੇ ਤੋੜ ਕੇ ਡਾਕਾ ਮਾਰ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ ਤੇ ਦੁਕਾਨ ਦੀ ਅੰਦਰੋਂ ਬੁਰੀ ਤਰ੍ਹਾਂ ਨਾਲ ਭੰਨਤੋੜ ਕਰ ਦਿੱਤੀ ਗਈ | ਚੋਰ ਗਹਿਣੇ ਰੱਖਣ ਵਾਲੀ ਸੇਫ ਤਜੌਰੀ ਵੀ ਪੁੱਟ ਕੇ ਲੈ ਗਏ | ਇਸ ਬਾਰੇ ਸਵੇਰੇ ਲੋਕਾਂ ਨੇ ਜਦੋਂ ਦੁਕਾਨ ਦਾ ਸ਼ਰਟ ਤੇ ਸ਼ੀਸ਼ੇ ਟੁੱਟੇ ਹੋਏ ਦੇਖੇ ਤਾਂ ਦੁਕਾਨ ਦੇ ਮਾਲਕ ਹਰਮੇਸ਼ ਵਰਮਾ ਤੇ ਨੀਰਜ ਕੁਮਾਰ ਪਿੰ੍ਰਸ ਵਰਮਾਂ ਪਿੰਡ ਹਿਆਲਾ ਨੂੰ ਸੂਚਿਤ ਕੀਤਾ | ਚੋਰ ਜਾਂਦੇ ਸਮੇਂ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਵੀ ਨਾਲ ਲੈ ਗਏ | ਚੋਰਾਂ ਨੇ ਆਲੇ ਦੁਆਲੇ ਦੁਕਾਨਾਂ 'ਤੇ ਲੱਗੇ ਕਮੈਰਿਆਂ ਦੇ ਮੂੰਹ ਉਪਰ ਨੂੰ ਕਰ ਦਿੱਤੇ | ਸੜਕ ਦੇ ਦੂਸਰੇ ਪਾਸੇ ਸਾਹਮਣੇ ਦੁਕਾਨ ਦੇ ਜਦੋਂ ਕੈਮਰੇ ਚੈੱਕ ਕੀਤੇ ਤਾਂ ਰਾਤ 2 ਵਜੇ ਦੇ ਕਰੀਬ 14 ਬੰਦੇ ਗੜ੍ਹਸ਼ੰਕਰ ਵਾਲੀ ਸਾਇਡ ਤੋਂ ਪੈਦਲ ਆਉਂਦੇ ਦਿਖਾਈ ਦਿੰਦੇ ਹਨ ਜੋ ਪਹਿਲਾਂ ਗਲੀ ਵਿੱਚ ਦਾਖਲ ਹੁੰਦੇ ਹਨ ਤੇ ਫਿਰ ਆਲੇ ਦੁਆਲੇ ਦੇਖ ਕੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਹਨ | ਚੋਰਾਂ ਵਲੋਂ ਗਹਿਣਿਆਂ ਵਾਲੀ ਸੇਫ ਤਿਜੌਰੀ ਇੱਥੇ ਖਰਾਬ ਖੜ੍ਹੇ ਮੋਟਰਸਾਈਕਲ 'ਤੇ ਰੱਖ ਕੇ ਲੈ ਗਏ ਜੋ ਥੋੜੀ ਦੂਰ ਹਾਈਵੇ ਸੜਕ ਕੰਢੇ ਖੇਤਾਂ 'ਚ ਟੁੱਟੀ ਪਈ, ਖਾਲੀ ਬੋਕਸ ਤੇ ਮੋਟਰਸਾਈਕਲ ਮਿਲਿਆ | ਸੂਚਨਾ ਮਿਲਦਿਆਂ ਹੀ ਕੁਝ ਹੀ ਸਮੇਂ ਅੰਦਰ ਸਰਬਜੀਤ ਸਿੰਘ ਬਾਹੀਆ ਐਸ. ਪੀ. ਡੀ. ਨਵਾਂਸ਼ਹਿਰ, ਹੇਮੰਤ ਮਲਹੋਤਰਾ ਡੀ. ਐਸ. ਪੀ. ਬਲਾਚੌਰ, ਬਿਕਰਮ ਸਿੰਘ ਰੋੜੀ ਥਾਣਾ ਮੁੱਖੀ ਸਦਰ ਬਲਾਚੌਰ ਆਪਣੀ ਪੁਲਿਸ ਪਾਰਟੀ ਤੇ ਫਿੰਗਰ ਐਕਸਪਰਟ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਮੌਕਾ ਵੇਖ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਹੇਮੰਤ ਮਲਹੋਤਰਾ ਡੀ. ਐਸ. ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀ ਜਲਦੀ ਫੜ ਲਏ ਜਾਣਗੇ | ਇੱਥੇ ਵਰਨਣਯੋਗ ਹੈ ਕਿ ਕਸਬਾ ਮਜਾਰੀ ਦੇ ਦੁਕਾਨਦਾਰਾਂ ਵਲੋਂ ਰਾਤ ਦਾ ਕੋਈ ਵੀ ਚੌਂਕੀਦਾਰ ਨਹੀ ਰੱਖਿਆ ਹੋਇਆ | ਜਿਸ ਕਾਰਨ ਹਰੇਕ ਸਾਲ ਚੋਰਾਂ ਵਲੋਂ ਸਰਦੀਆਂ ਦੇ ਮੌਸਮ ਵਿੱਚ ਰਾਤ ਦੇ ਸਮੇਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਲੋਕਾਂ ਨੇ ਦੱਸਿਆ ਇਸ ਖੇਤਰ ਵਿੱਚ ਰਾਤ ਦੇ ਸਮੇਂ ਪੁਲਿਸ ਪਾਰਟੀ ਦੀ ਕੋਈ ਗਸ਼ਤ ਨਹੀ ਹੁੰਦੀ | ਜਿਸ ਕਾਰਨ ਚੋਰਾਂ ਤੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ |
Ad Position 22
No active advertisement
ਪਿਛਲੀ ਖ਼ਬਰ ਮੁਕੰਦਪੁਰ ਨਜ਼ਦੀਕ ਕਾਰ ਤੇ ਸਕੂਟਰੀ ਦੀ ਟੱਕਰ ਅਗਲੀ ਖ਼ਬਰ ਸੇਂਟ ਸੋਲਜਰ ਦੇ ਸਟਾਫ਼ ਨੇ ਨਵੇਂ ਸਾਲ 'ਤੇ ਲਏ ਸਾਕਾਰਾਤਮਿਕ ਅਹਿਦ
Ad Position 24