07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੇਂਟ ਸੋਲਜਰ ਦੇ ਸਟਾਫ਼ ਨੇ ਨਵੇਂ ਸਾਲ 'ਤੇ ਲਏ ਸਾਕਾਰਾਤਮਿਕ ਅਹਿਦ

Ad Position 21
No active advertisement
ਅਜੀਤ ਡੈਸਕ 04-01-2026
ਹੁਸ਼ਿਆਰਪੁਰ, 3 ਜਨਵਰੀ (ਬਲਜਿੰਦਰਪਾਲ ਸਿੰਘ)-ਨਵੇਂ ਸਾਲ 2026 ਦੀ ਸ਼ੁਰੂਆਤ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਉਸਾਰੂ ਅਹਿਦ ਲੈ ਕੇ ਕੀਤੀ ਗਈ | ਸਮੂਹ ਸਕੂਲਾਂ ਅਤੇ ਕਾਲਜਾਂ ਦੇ ਡਾਇਰੈਕਟਰਾਂ, ਪਿ੍ੰਸੀਪਲਾਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵੱਖ-ਵੱਖ ਤਰ੍ਹਾਂ ਦੇ ਪੋਸਟਰ ਬਣਾ ਕੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਦਾ ਪ੍ਰਣ ਕੀਤਾ | ਇਸ ਮੌਕੇ ਨਵਾਂ ਸ਼ੌਕ ਸਿੱਖਣਾ, ਮਾਨਸਿਕ ਸਿਹਤ ਨੂੰ ਪਹਿਲ ਦੇਣਾ, ਆਪਣੇ-ਆਪ ਨੂੰ ਘੱਟ ਨਾ ਸਮਝਣਾ, ਡਰ 'ਤੇ ਕਾਬੂ ਪਾਉਣਾ, ਜੀਵਨ ਵਿਚ ਟੀਚੇ ਤੈਅ ਕਰਨਾ, ਬਹਾਨੇ ਨਾ ਬਣਾਉਣਾ, ਬੁਰੀਆਂ ਆਦਤਾਂ ਨੂੰ ਛੱਡਣਾ, ਦਿਆਲੂ ਸੁਭਾਅ, ਆਤਮਵਿਸ਼ਵਾਸ, ਚੰਗੀ ਸਿਹਤ ਅਤੇ ਤੰਦਰੁਸਤੀ ਸ਼ਾਮਲ ਹਨ | ਸੰਤੁਲਿਤ ਭੋਜਨ, ਸਰੀਰਕ ਸਿਹਤ ਵੱਲ ਧਿਆਨ, ਮੁਆਫ਼ੀ ਆਦਿ ਪ੍ਰਣ ਕੀਤੇ ਗਏ | ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਮੂਹ ਸਟਾਫ਼ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸੰਕਲਪਾਂ ਨੂੰ ਅਸਲ ਵਿਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਸਬਾ ਮਜਾਰੀ ਵਿਖੇ ਸੁਨਿਆਰੇ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਅਗਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਕੀਰਤਨ ਦਰਬਾਰ ਕਰਵਾਇਆ
Ad Position 24