20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਆਜ਼ਾਦੀ ਕੋਈ ਤੋਹਫ਼ਾ ਨਹੀਂ ਸਗੋਂ ਲਹੂ ਨਾਲ ਲਿਖੀ ਇਤਿਹਾਸਕ ਇਬਾਰਤ ਹੈ- ਬਾਗੀ

Ad Position 21
No active advertisement
ਅਜੀਤ ਡੈਸਕ 26-01-2026
ਬੰਗਾ, 25 ਜਨਵਰੀ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਸਮੂਹ ਦੇਸ ਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਦੇਸ਼ ਦੀ ਪਵਿੱਤਰ ਸਰਜ਼ਮੀਨ ਲਈ ਹੱਸਦੇ-ਹੱਸਦੇ ਆਪਣੀ ਜ਼ਿੰਦਗੀ ਨਿਛਾਵਰ ਕਰਨ ਵਾਲੇ ਅਮਰ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਇਹ ਆਜ਼ਾਦੀ ਕੋਈ ਤੋਹਫ਼ਾ ਨਹੀਂ, ਸਗੋਂ ਲਹੂ ਨਾਲ ਲਿਖੀ ਇਤਿਹਾਸਕ ਇਬਾਰਤ ਹੈ, ਜਿਸ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ | ਵਾਇਸ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਜੇ ਦੇਸ਼ਭਗਤੀ ਸਿਰਫ਼ ਤਿਰੰਗਾ ਲਹਿਰਾਉਣ ਜਾਂ ਨਾਅਰੇ ਲਗਾਉਣ ਤੱਕ ਸੀਮਤ ਰਹਿ ਜਾਵੇ ਤਾਂ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਬੇਇਨਸਾਫ਼ੀ ਹੈ | ਸੱਚੀ ਦੇਸ਼ ਸੇਵਾ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਸਫ਼ਾਈ, ਇਮਾਨਦਾਰੀ ਅਤੇ ਅਨੁਸ਼ਾਸਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਭਿ੍ਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਖ਼ਿਲਾਫ਼ ਨਿਡਰ ਹੋ ਕੇ ਖੜੇ ਹੋਈਏ ਅਤੇ ਹਰ ਦੁੱਖੀ ਦੀ ਢਾਲ ਬਣੀਏ | ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਰਗਰਮ ਅਤੇ ਸਮਰਪਿਤ ਮੈਂਬਰ ਜੀਵਨ ਦਾਸ ਕੌਸ਼ਲ, ਰਣਜੀਤ ਸਿੰਘ ਕੰਦੋਲਾ, ਡਾ. ਧਰਮਜੀਤ ਸਿੰਘ ਵਾਇਸ ਚਾਂਸਲਰ, ਸ਼ਰਬਜੀਤ ਸਿੰਘ ਬੇਦੀ, ਸੁਖਵਿੰਦਰ ਸਿੰਘ ਧਾਮੀ, ਗੁਰਬਖ਼ਸ਼ ਰਾਮ ਐਸ.ਡੀ.ਓ, ਰਾਮ ਤੀਰਥ, ਹਰਪ੍ਰੀਤ ਸਿੰਘ, ਭੂਪੇਸ਼ ਕੁਮਾਰ, ਡਾ. ਪਰਮਜੀਤ ਸਿੰਘ, ਹਰਮਨਪ੍ਰੀਤ ਸਿੰਘ ਰਾਣਾ, ਰਣਵੀਰ ਸਿੰਘ ਰਾਣਾ, ਬਲਵਿੰਦਰ ਸਿੰਘ ਪਾਂਧੀ, ਸ਼ਮਸ਼ੇਰ ਸਿੰਘ ਝਿੱਕਾ ਨੇ ਵੀ ਇਕਸੁਰ ਵਿੱਚ ਇਹ ਸੰਕਲਪ ਦੁਹਰਾਇਆ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਮੈਂਬਰ ਹਮੇਸ਼ਾ ਦੇਸ਼, ਸਮਾਜ ਅਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਮਾਪੇ ਅਤੇ ਅਧਿਆਪਕਾਂ ਦਾ ਆਪਸੀ ਸਹਿਯੋਗ ਜ਼ਰੂਰੀ -ਮਲਹੋਤਰਾ
Ad Position 24