ਟੱਪਰੀਆਂ ਖੁਰਦ, 27 ਜਨਵਰੀ (ਬਲਵਿੰਦਰ ਨਾਨੋਵਾਲੀਆ)-ਪੰਜਾਬ ਅੰਦਰ ਲੰਮਾ ਸਮਾਂ ਰਾਜ ਭਾਗ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਹਮੇਸ਼ਾ ਹੀ ਕਿਸਾਨਾਂ, ਮਜ਼ਦੂਰਾਂ, ਮਧ ਵਰਗ ਅਤੇ ਮੁਲਾਜ਼ਮਾਂ ਦੀ ਹਮੇਸ਼ਾ ਹਿਤੈਸ਼ੀ ਪਾਰਟੀ ਰਹੀ ਹੈ | ਇਹ ਵਿਚਾਰ ਚੌਧਰੀ ਅਸ਼ੋਕ ਨਾਨੋਵਾਲ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਹਾਲ ਹੀ ਵਿੱਚ ਹੋਈਆਂ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਹਿਯੋਗ ਦੇਣ ਵਾਲੇ ਸਮੁੱਚੇ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਸੂਬੇ ਦੇ ਚਿੰਤਾਜਨਕ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਲੋਕਾਂ ਦੇ ਮਨਾਂ ਅੰਦਰੋਂ ਸਹਿਮ ਦਾ ਮਾਹੌਲ ਕੱਢਣ ਲਈ ਇਨ੍ਹਾਂ ਹਾਲਾਤਾਂ ਵੱਲ ਤੁਰੰਤ ਧਿਆਨ ਦੇਣ ਲਈ ਜੋਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੂਰਵੀਰ ਯੋਧਿਆਂ ਅਤੇ ਮਿਹਨਤੀ ਲੋਕਾਂ ਦੀ ਧਰਤੀ ਹੈ, ਇਸ ਕਰਕੇ ਇਥੋਂ ਦੇ ਲੋਕੀਂ ਸੂਬੇ ਅੰਦਰ ਸਮਾਜ ਵਿਰੋਧੀ ਤਾਕਤਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕਰਦੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ, ਜੋ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਨੂੰ ਮੁੜ ਤੋਂ ਦੇਖਣਾ ਚਾਹੰੁਦੇ ਹਨ | ਇਸ ਮੌਕੇ ਉਨ੍ਹਾਂ ਨਾਲ ਠੇਕੇਦਾਰ ਰੌਸ਼ਨ ਲਾਲ ਕਰੀਮਪੁਰ ਚਾਹਵਾਲਾ, ਤੀਰਥ ਰਾਮ ਸਾਬਕਾ ਸਰਪੰਚ, ਸ. ਜੋਗਿੰਦਰ ਸਿੰਘ ਅਟਵਾਲ, ਜਥੇਦਾਰ ਹਜੂਰਾ ਸਿੰਘ ਪੈਲੀ, ਗੁਰਦੀਪ ਸਿੰਘ, ਸਤਨਾਮ ਸਿੰਘ ਸਹੂੰਗੜਾ, ਹਰਨੇਕ ਸਿੰਘ, ਨਰੇਸ਼ ਕੁਮਾਰ ਬਾਂਠ, ਠੇਕੇਦਾਰ ਰਾਕੇਸ਼ ਕੁਮਾਰ ਬੰਟੀ ਸਰਪੰਚ, ਸੂਰਜ ਕੁਮਾਰ, ਪਰਮਜੀਤ, ਨਰੇਸ਼ ਕੁਮਾਰ ਨਵਾਂਗਰਾ ਅਤੇ ਹੋਰ ਕਈ ਆਗੂ ਵੀ ਨਾਲ ਸਨ |