ਕਾਠਗੜ੍ਹ, 27 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਖ਼ਾਸੇ ਹੀ ਪਰੇਸ਼ਾਨ ਹਨ | ਜਦਕਿ ਨੈਸ਼ਨਲ ਹਾਈਵੇ ਅਥਾਰਿਟੀ ਇਸ ਪਾਣੀ ਦੀ ਨਿਕਾਸੀ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਹੀ ਹੈ | ਇਸ ਨਿਕਾਸੀ ਦਾ ਹੱਲ ਨਾ ਹੋਣ ਦਾ ਖ਼ਮਿਆਜ਼ਾ ਰੋਜ਼ਾਨਾ ਇਹਨਾਂ ਸੜਕਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ | ਜਦ ਗੱਡੀਆਂ ਪੂਰੀ ਸਪੀਡ ਨਾਲ ਸੜਕ ਤੋਂ ਲੰਘਦੀਆਂ ਹਨ ਤੇ ਸੜਕ 'ਤੇ ਖੜ੍ਹਾ ਮੀਂਹ ਦਾ ਪਾਣੀ ਸਿੱਧਾ ਗੱਡੀਆਂ ਦੇ ਸ਼ੀਸ਼ੀਆਂ 'ਤੇ ਵੱਜਦਾ ਹੈ | ਵਰਨਣਯੋਗ ਇਹ ਹੈ ਕਿ ਇਹ ਪ੍ਰੇਸ਼ਾਨੀ ਉਦੋਂ ਹੀ ਆਉਂਦੀ ਹੈ, ਜਦੋਂ ਮੀਂਹ ਪੈਦਾ ਹੈ ਤਾਂ ਦੇਖਣ ਨੂੰ ਮਿਲਦਾ ਹੈ ਇਹ ਸੜਕ 'ਤੇ ਖੜ੍ਹਾ ਪਾਣੀ ਅਚਾਨਕ ਸ਼ੀਸ਼ੇ ਵਿੱਚ ਵੱਜਣ ਨਾਲ ਡਰਾਈਵਰ ਕੋਲੋਂ ਇੱਕ ਦਮ ਵਾਹਨ ਬੇਕਾਬੂ ਹੋ ਕੇ ਸੜਕ 'ਤੇ ਲੱਗੀ ਰੇਲਿੰਗ ਨਾਲ ਟਕਰਾ ਜਾਂਦਾ ਜਾਂ ਕਈ ਵਾਰ ਦੂਸਰੀਆਂ ਗੱਡੀਆਂ ਨਾਲ ਟਰਕਾ ਜਾਂਦੀਆਂ ਹਨ, ਜਿਸ ਨਾਲ ਕਈ ਹਾਦਸੇ ਵੀ ਹੋ ਚੁੱਕੇ ਅਤੇ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਜਾਂਦੀਆਂ ਹਨ | ਲੇਕਿਨ ਨੈਸ਼ਨਲ ਹਾਈਵੇ ਅਥਾਰਿਟੀ ਨੇ ਕੋਈ ਸਬਕ ਨਹੀਂ ਲਿਆ | ਜਦਕਿ ਨੈਸ਼ਨਲ ਹਾਈਵੇ ਰੋਜ਼ਾਨਾ ਲੋਕਾਂ ਤੋਂ ਮੋਟੇ ਟੋਲ ਵਸੂਲਦੇ ਹਨ | ਪਰ ਇਸਨੂੰ ਪੂਰੀ ਤਰ੍ਹਾਂ ਨਾਲ ਚਾਲੂ ਰੱਖਣ ਲਈ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਲੇਕਿਨ ਇਥੇ ਸਮੱਸਿਆ ਜਿਵੇਂ ਦੀ ਤਿਵੇਂ ਬਰਕਰਾਰ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨੈਸ਼ਨਲ ਹਾਈਵੇ 'ਤੇ ਖੜ੍ਹੇ ਇਸ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਜਾਵੇ | ਜਦੋਂ ਇਸ ਸਬੰਧ ਵਿੱਚ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਅਭਿਸ਼ੇਕ ਗੋਇਲ ਨਾਲ ਫ਼ੋਨ ਦੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਗ੍ਹਾ ਦੱਸੋ ਕਿ ਪਾਣੀ ਕਿੱਥੇ ਖੜ੍ਹਾ ਹੈ | ਜਦਕਿ ਆਸਰੋਂ ਤੋਂ ਲੈ ਕੇ ਕਾਠਗੜ੍ਹ ਮੋੜ ਤੱਕ ਨੈਸ਼ਨਲ ਹਾਈਵੇ 'ਤੇ ਹਰ ਪਾਸੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਖੜ੍ਹਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਪਰ ਫਿਰ ਉਨ੍ਹਾਂ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਅਸੀਂ ਉਸ ਨੂੰ ਚੈੱਕ ਕਰਵਾਉਂਦੇ ਹਾਂ | ਜਦੋਂ ਲੋਕਾਂ ਦੀ ਇਸ ਤਕਲੀਫ਼ ਸਬੰਧੀ ਐਸ.ਡੀ.ਐਮ ਮੈਡਮ ਕਿ੍ਤਿਕਾ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੇ ਇਸ ਸਬੰਧ ਵਿੱਚ ਮੈ ਹੁਣੇ ਹੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਕਹਿੰਦੀ ਹਾਂ ਕੇ ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਜਿੱਥੇ ਵੀ ਕਿਤੇ ਮੀਂਹ ਦਾ ਪਾਣੀ ਖੜ੍ਹਦਾ ਹੋਵੇ ਉਸ ਦੀ ਤੁਰੰਤ ਨਿਕਾਸੀ ਯਕੀਨੀ ਬਣਾਈ ਜਾਵੇ | ਤਾਂ ਜੋ ਲੋਕ ਮੀਂਹ ਦੌਰਾਨ ਭਿਆਨਕ ਹਾਦਸਿਆਂ ਤੋਂ ਬਚ ਸਕਣ |