ਸਾਹਿਬਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 1 ਨੂੰ
ਅਜੀਤ ਡੈਸਕ
29-01-2026
ਮਜਾਰੀ/ਸਾਹਿਬਾ, 28 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 30 ਤੋਂ 1 ਫਰਵਰੀ ਦਿਨ ਐਤਵਾਰ ਤੱਕ ਗੁਰਦਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸਾਹਿਬਾ ਵਿਖੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਅਤੇ 31 ਜਨਵਰੀ ਦਿਨ ਸਨਿਚਰਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ | ਜਿਸ ਵਿਚ ਭਾਈ ਪਲਵਿੰਦਰ ਸਿੰਘ ਦਾ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜੇਗਾ | 1 ਫਰਵਰੀ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਪੰਥਕ ਢਾਡੀ ਜਸਦੀਪ ਸਿੰਘ ਨਾਗਰੇ ਦਾ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਂ ਕੇ ਗੁਰਬਾਣੀ ਨਾਲ ਜੋੜੇਗਾ | ਇਹ ਜਾਣਕਾਰੀ ਮਾ. ਚੰਨਣ ਰਾਮ ਸਾਹਿਬਾ ਨੇ ਦਿੱਤੀ |