ਬਹਿਰਾਮ, 28 ਜਨਵਰੀ (ਨਛੱਤਰ ਸਿੰਘ ਬਹਿਰਾਮ)-ਪਤੰਗ ਦੀ ਡੋਰ ਫਸਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪਿੰਡ ਠੀਂਡਾ ਦੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਬਹਿਰਾਮ ਤੋਂ ਆਪਣੇ ਪਿੰਡ ਠੀਂਡਾ ਨੂੰ ਮੋਟਰਸਾਇਕਲ 'ਤੇ ਜਾ ਰਿਹਾ ਸੀ ਤਾਂ ਜਦੋਂ ਮੈਂ ਪਿੰਡ ਸੰਧਵਾਂ 'ਚੋਂ ਲੰਘ ਰਿਹਾ ਸੀ ਤਾਂ ਇੱਕ ਪਤੰਗ ਦੀ ਮਜਬੂਤ ਡੋਰ ਨੇ ਮੇਰੇ ਬੁੱਲ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਪ੍ਰਮਾਤਮਾ ਦਾ ਸ਼ੁਕਰ ਹੈ ਕਿ ਠੰਢ ਕਾਰਨ ਮੈਂ ਮੂੰਹ 'ਤੇ ਲੋਈ ਲਈ ਹੋਈ ਸੀ, ਜਿਸ ਨਾਲ ਲੋਈ ਤੇ ਦਸਤਾਨੇ ਵੀ ਕੱਟੇ ਗਏ | ਇੱਕਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਤੰਗ, ਡੋਰਾਂ ਵੇਚਣ ਤੇ ਉਡਾਉਂਣ ਵਾਲਿਆ 'ਤੇ ਸਖਤ ਕਾਰਵਾਈ ਹੋਵੇ ਤਾਂ ਜੋ ਲੋਕਾਂ ਦੀ ਜਾਨ ਦਾ ਬਚਾਅ ਹੋ ਸਕੇ |
ਪਤੰਗ ਦੀ ਡੋਰ ਫਸਣ ਨਾਲ ਵਿਅਕਤੀ ਜ਼ਖ਼ਮੀ
ਅਜੀਤ ਡੈਸਕ
29-01-2026