ਨਵਾਂਸ਼ਹਿਰ, 28 ਜਨਵਰੀ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸਿੱਖਿਆ ਦਫ਼ਤਰ ਅਧੀਨ ਕੰਮ ਕਰਦੇ ਈ.ਟੀ.ਟੀ ਅਧਿਆਪਕ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਕੇਡਰ ਤੋਂ ਮਰਜ ਹੋਏ ਸਨ, ਇਨ੍ਹਾਂ ਅਧਿਆਪਕਾਂ ਦਾ ਪੇ ਅਨਾਮਲੀ ਸੰਬੰਧੀ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਾਇਆ ਹੈ | ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ 'ਚ ਕੰਮ ਕਰਦੇ ਇਨ੍ਹਾਂ ਅਧਿਆਪਕਾਂ ਨੇ ਪਿਛਲੇ ਸਮੇਂ ਤੋਂ ਸੰਬੰਧਿਤ ਬੀ.ਪੀ.ਓ ਨਾਲ ਅਨੇਕਾਂ ਵਾਰ ਇਸ ਸੰਬੰਧੀ ਰਾਬਤਾ ਕੀਤਾ, ਪਰ ਸਮੱਸਿਆ ਹੱਲ ਨਹੀਂ ਕੀਤੀ ਗਈ | ਸੀਨੀਅਰ ਜੂਨੀਅਨ ਦੀ ਪੇ ਅਨਾਮਲੀ ਸਬੰਧੀ ਈ.ਟੀ.ਟੀ ਅਧਿਆਪਕ ਯੂਨੀਅਨ ਦੀ ਜੂਨ 'ਚ ਮੀਟਿੰਗ ਹੋਈ | ਜ਼ਿਲ੍ਹਾ ਪ੍ਰਧਾਨ ਧਰਿੰਦਰ ਬੱਧਣ ਅਤੇ ਸਟੇਟ ਕਮੇਟੀ ਮੈਂਬਰ ਰਾਮ ਚੌਧਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਿੰਨੇ ਬੀ.ਪੀ.ਓ ਹਮੇਸ਼ਾ ਟਾਲ ਮਟੋਲ ਵਾਲੀ ਹੀ ਗੱਲ ਕਰਦੇ ਹਨ | ਜੇਕਰ 30 ਜਨਵਰੀ ਤੱਕ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਜ਼ਿਲੇ੍ਹ ਦੇ ਸਮੂਹ ਅਧਿਆਪਕ ਜ਼ਿਲ੍ਹਾ ਪੱਧਰ 'ਤੇ ਸਖਤ ਐਕਸ਼ਨ ਫਰਵਰੀ ਮਹੀਨੇ ਕਰਨਗੇ | ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਦੇ ਬਲਾਕਾਂ ਦੇ ਅਧਿਕਾਰੀਆਂ ਦੀ ਹੋਵੇਗੀ ਕਿਉਂਕਿ ਬਾਰ-ਬਾਰ ਰਾਬਤਾ ਕਰਨ 'ਤੇ ਬਾਵਜੂਦ ਮਸਲਾ ਉਥੇ ਹੀ ਖੜ੍ਹਾ ਹੈ | ਜਿਸ ਸੰਬੰਧੀ ਯੂਨੀਅਨ ਨੇ ਸਖਤ ਵਿਰੋਧ ਕਰਦਿਆਂ ਇਸ ਮੀਟਿੰਗ 'ਚ ਸੂਬਾਈ ਆਗੂ ਬਲਜਿੰਦਰ ਵਿਰਕ, ਦਵਿੰਦਰ ਸੱਲ੍ਹਣ, ਅਸ਼ਵਨੀ ਚੌਧਰੀ, ਅਮਿਤ ਜੋਗਤਾ, ਗੁਰਦੀਪ ਸਿੰਘ, ਭੁਪਿੰਦਰ ਲਾਲ, ਰਮਨ ਕੁਮਾਰ, ਸੰਦੀਪ ਸ਼ਰਮਾ ਤੇ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ |