11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹਾਈਵੇ 'ਤੇ ਖੜ੍ਹੇ ਮੀੰਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਰਾਂ ਦੀ ਹੋਈ ਟੱਕਰ

Ad Position 21
No active advertisement
ਅਜੀਤ ਡੈਸਕ 29-01-2026

ਕਾਠਗੜ੍ਹ, 28 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਪਿੰਡ ਰੈਲਮਾਜਰਾ ਕੋਲ 2 ਕਾਰਾਂ ਦੀ ਟੱਕਰ ਹੋਣ ਦਾ ਸਮਾਚਾਰ ਹੈ | ਐੱਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਕ ਐਸ ਕ੍ਰੋਸ ਕਾਰ ਜਿਸ ਦਾ ਨੰਬਰ ਜੇ.ਕੇ 02 ਸੀ.ਵੀ 3569 ਜਿਸ ਨੂੰ ਮੀਨੂ ਚੌਧਰੀ ਪਤਨੀ ਬਲਜੀਤ ਸਿੰਘ ਵਾਸੀ ਜੰਮੂ ਚਲਾ ਰਹੀ ਸੀ ਅਤੇ ਇਹ ਕਾਰ ਜੰਮੂ ਤੋਂ ਖਰੜ ਜਾ ਰਹੀ ਸੀ ਅਤੇ ਇਸ ਦੇ ਮਗਰ ਇਕ ਔਰਾ ਕਾਰ ਪੀ.ਬੀ 01 ਈ 3380 ਜਿਸ ਨੂੰ ਬੂਟਾ ਰਾਮ ਪੁੱਤਰ ਦੇਸ ਰਾਜ ਆਦਰਸ਼ ਕਾਲੋਨੀ ਬਲੌਂਗੀ ਚਲਾ ਰਿਹਾ ਸੀ, ਇਹ ਵੀ ਕਾਰ ਬਲਾਚੌਰ ਤੋਂ ਰੋਪੜ ਸਾਇਡ ਜਾ ਰਹੀ ਸੀ | ਜਦੋਂ ਇਹ ਦੋਨੋਂ ਕਾਰਾਂ ਪਿੰਡ ਰੈਲਮਾਜਰਾ ਦੇ ਨੇੜੇ ਪਹੁੰਚੀਆਂ ਤਾਂ ਨੈਸ਼ਨਲ ਹਾਈਵੇ 'ਤੇ ਖੜ੍ਹੇ ਪਾਣੀ ਦੀ ਲਪੇਟ 'ਚ ਆ ਗਈਆਂ, ਜਿਸ ਕਾਰਨ ਇਨ੍ਹਾਂ ਦੀ ਆਪਸੀ ਟੱਕਰ ਹੋ ਗਈ | ਜਿਸ ਨਾਲ ਦੋਨੋਂ ਕਾਰਾ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ | ਵਰਨਣਯੋਗ ਹੈ ਮੀਂਹ ਕਾਰਨ ਨੈਸ਼ਨਲ ਹਾਈਵੇ 'ਤੇ ਖੜ੍ਹੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ | ਜਿਸ ਦੇ ਸੰਬੰਧ 'ਚ ਕਈ ਵਾਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਜਾ ਚੁੱਕਾ ਹੈ ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਹਰ ਰੋਜ਼ ਭਿਆਨਕ ਹਾਦਸੇ ਹੋ ਰਹੇ ਹਨ | ਐਸ.ਐਸ.ਐਫ ਦੀ ਟੀਮ ਵਲੋਂ ਕਾਰਾਂ ਨੂੰ ਸਾਇਡ 'ਤੇ ਕਰਵਾ ਕੇ ਰੋਡ ਨੂੰ ਕਲੀਅਰ ਕਰਵਾ ਆਸਰੋਂ ਚੌਂਕੀ ਪੁਲਿਸ ਦੇ ਹਵਾਲੇ ਕਰਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ 'ਚ ਸੰਗਤਾਂ ਪਿੰਡ ਖਰੌੜ ਤੋਂ ਕਾਂਸ਼ੀ ਬਨਾਰਸ ਲਈ ਰਵਾਨਾ ਅਗਲੀ ਖ਼ਬਰ ਈ.ਟੀ.ਟੀ ਅਧਿਆਪਕਾਂ ਵਲੋਂ ਫਰਵਰੀ 'ਚ ਸੰਘਰਸ਼ ਦਾ ਐਲਾਨ
Ad Position 24