ਟੱਪਰੀਆਂ ਖੁਰਦ, 28 ਜਨਵਰੀ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂੁ ਰਵਿਦਾਸ ਲੰਗਰ ਪ੍ਰਬੰਧਕ ਕਮੇਟੀ ਪਿੰਡ ਖਰੌੜ ਵਲੋਂ ਗੁਰੁੂ ਘਰ ਦੇ ਮੁੱਖ ਸੇਵਾਦਾਰ ਭਜਨ ਸਿੰਘ ਖਰੌੜ ਦੀ ਅਗਵਾਈ 'ਚ ਇਲਾਕੇ ਦੀਆਂ ਵੱਡੀ ਗਿਣਤੀ 'ਚ ਸੰਗਤਾਂ ਪਿੰਡ ਖਰੌੜ ਤੋਂ 1450 ਕਿਲੋਮੀਟਰ ਦੂਰ ਗੁਰੁੂ ਰਵਿਦਾਸ ਜਨਮ ਅਸਥਾਨ ਕਾਂਸ਼ੀ ਬਨਾਰਸ ਲਈ ਵੱਖ-ਵੱਖ ਵਾਹਨਾਂ 'ਚ ਰਵਾਨਾ ਹੋਈਆਂ | ਸੰਗਤਾਂ ਨੂੰ ਰਵਾਨਾ ਕਰਨ ਸਮੇਂ ਪਿੰਡ ਵਾਸੀਆਂ ਵਲੋਂ ਬੈਂਡ ਵਾਜਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰੁੂ ਰਵਿਦਾਸ ਜੀ ਦੇ ਸਰੂਪ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਬੀਬੀਆਂ ਨੇ ਧਾਰਮਿਕ ਭਜਨ ਗਾਂ ਕੇ ਯਾਤਰਾ 'ਚ ਸਾਮਿਲ ਸੰਗਤਾਂ ਨੂੰ ਰਵਾਨਾ ਕੀਤਾ | ਯਾਤਰਾ ਨੂੰ ਰਵਾਨਾ ਕਰਨ ਸਮੇਂ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਾਲਿਆਂ ਅਤੇ ਇੰਸਪੈਕਟਰ ਰਾਜ ਪਰਵਿੰਦਰ ਕੌਰ ਐਸ.ਐਚ.ਓ ਪੋਜੇਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸ਼ਰਧਾ ਭਾਵਨਾ ਨਾਲ ਕੋਈ ਵੀ ਕੀਤਾ ਕਾਰਜ ਹਮੇਸ਼ਾ ਸਫ਼ਲ ਹੁੰਦਾ ਹੈ | ਇਸ ਮੌਕੇ ਹਰਬਿਲਾਸ ਐਨ.ਆਰ.ਆਈ, ਬਾਬਾ ਨਰੇਸ਼ ਸਿੰਘ ਮੁੱਖ ਗ੍ਰੰਥੀ, ਬਾਬਾ ਸੁਖਦੇਵ ਸਿੰਘ ਖੁਰਾਲਗੜ੍ਹ ਸਾਹਿਬ, ਹਰਭਜਨ ਸਿੰਘ ਸਹੂੰਗੜ੍ਹਾ, ਗੁਰਦਿਆਲ ਮਾਨ, ਪਰਮਿੰਦਰ ਭੰਗਲ ਸਟੇਟ ਅਵਾਰਡੀ, ਬਾਬੂ ਸਰਬਣ ਰਾਮ ਖਰੌੜ, ਅਵਤਾਰ ਸਿੰਘ ਇਟਲੀ, ਰਜਿੰਦਰ ਸਿੰਘ ਰੁੜਕੀ, ਭਜਨ ਸਿੰਘ ਭਨੂੰ, ਲਖਵਿੰਦਰ ਸਿੰਘ ਪੰਚ, ਮਲਕੀਅਤ ਰਾਏ ਪੰਚ, ਰਾਮਜੀ ਦਾਸ, ਸੋਮ ਨਾਥ ਨੰਗਲਾਂ, ਅਨਿਲ ਕੁਮਾਰ ਉਸਮਾਨਪੁਰ, ਮਨੋਜ ਕੁਮਾਰ ਨਵਾਂਸ਼ਹਿਰ ਅਤੇ ਭਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਨਵਾਂਸ਼ਹਿਰ ਦੇ ਮੈਂਬਰ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ | 28 ਨਵਾਂਸ਼ਹਿਰ 03