ਔੜ/ਝਿੰਗੜਾਂ, 28 ਜਨਵਰੀ (ਕੁਲਦੀਪ ਸਿੰਘ ਝਿੰਗੜ)-ਬਾਬਾ ਖੜਕ ਸਿੰਘ ਦੇ ਧਾਰਮਿਕ ਅਸਥਾਨ ਚੌਕੀ ਸਾਹਿਬ ਪਿੰਡ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਐਨ.ਆਰ.ਆਈ ਸੰਗਤਾਂ ਦੇ ਸਹਿਯੋਗ ਨਾਲ ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਪ੍ਰਸਿੱਧ ਗੁਰਮਤਿ ਕੀਰਤਨੀ ਜਥਾ ਬਾਬਾ ਭੁਪਿੰਦਰ ਸਿੰਘ ਅਣਖੀ ਦੇ ਕੀਰਤਨੀ ਜਥੇ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਰੇਸ਼ਮ ਸਿੰਘ ਸ਼ੇਰਗਿੱਲ, ਮੱਖਣ ਸਿੰਘ ਕੈਨੇਡਾ, ਕਸ਼ਮੀਰ ਸਿੰਘ ਪੱਪੂ, ਨਿਰਮਲ ਸਿੰਘ ਮਹਿਮੀ, ਹਰਭਜਨ ਸਿੰਘ ਸ਼ੇਰਗਿੱਲ, ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਨੰਬਰਦਾਰ ਸਰਬਣ ਸਿੰਘ, ਗ੍ਰੰਥੀ ਬੁੱਧ ਸਿੰਘ, ਸਾਧੂ ਸਿੰਘ ਪਾਲਾ, ਸੰਤੋਖ ਸਿੰਘ ਨਗਰ, ਕਸ਼ਮੀਰ ਸਿੰਘ ਸ਼ੇਰਗਿੱਲ, ਲਾਲ ਚੰਦ, ਜਸਕਰਨ ਸਿੰਘ ਸ਼ੇਰਗਿੱਲ, ਦਵਿੰਦਰ ਸਿੰਘ ਕੋਕੀ, ਸੋਢੀ ਸਿੰਘ ਸ਼ੇਰਗਿੱਲ ਯੂ.ਕੇ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬੱਦਰੀ ਦਾਸ ਇਟਲੀ, ਮਲਕੀਤ ਸਿੰਘ ਯੂ.ਕੇ, ਅਵਤਾਰ ਸਿੰਘ ਸ਼ੇਰਗਿੱਲ, ਅਤਿੰਦਰਜੋਤ ਸਿੰਘ ਪਰਾਗਪੁਰ, ਅਮਰੀਕ ਸਿੰਘ ਪਰਾਗਪੁਰ, ਕਿ੍ਸ਼ਨ ਕੁਮਾਰ, ਬਲਵਿੰਦਰ ਸਿੰਘ ਮਹੇੜੂ, ਕਮਲਜੀਤ ਸਿੰਘ ਕੈਰੋਂ, ਅਜੀਤ ਸਿੰਘ, ਮਨਮੀਤ ਸਿੰਘ, ਸਾਜਨ ਸਿੰਘ ਸ਼ੇਰਗਿੱਲ, ਪ੍ਰਤਿਪਾਲ ਸਿੰਘ ਇਟਲੀ, ਗੁਰਬਚਨ ਸਿੰਘ, ਅਜੀਤ ਸਿੰਘ ਗੋਸਲ, ਸੁਖਵਿੰਦਰ ਸਿੰਘ ਸ਼ੇਰਗਿੱਲ, ਪਰਗਣ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ |