12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਅੰਤਿਮ ਅਰਦਾਸ ਭਲਕੇ

Ad Position 21
No active advertisement
ਅਜੀਤ ਡੈਸਕ 29-01-2026
ਚੌਧਰੀ ਤਰਸੇਮ ਲਾਲ ਬਾਂਠ ਦੀ ਪੁਰਾਣੀ ਤਸਵੀਰ |


ਬਲਾਚੌਰ, 28 ਜਨਵਰੀ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਬੰਧੀ ਸਮਾਗਮ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪਰਿਵਾਰਕ ਮੈਂਬਰਾਂ ਚੌਧਰੀ ਹਰਮੇਸ਼ ਲਾਲ, ਚੌਧਰੀ ਸੋਹਣ ਲਾਲ, ਗੁਰਵਿੰਦਰ ਚੌਧਰੀ, ਗੌਰਵ ਚੌਧਰੀ, ਜਤਿੰਦਰ ਟੋਨੀ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅਚਾਰਿਆ ਗਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਸਹਿਜ ਪਾਠ ਦਾ ਭੋਗ ਅਚਾਰਿਆ ਨਮਰਤਾ ਆਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਬਾਅਦ ਦੁਪਹਿਰ 12 ਵਜੇ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਨੀਲੇਵਾੜੇ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਾਏ ਜਾਣਗੇ | ਉਪਰੰਤ ਅਚਾਰਿਆ ਨਮਰਤਾ ਨੰਦ ਮਹਾਰਾਜ ਆਈਆਂ ਹੋਈਆਂ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਨਾਲ ਜੋੜਨਗੇ | ਅਖੀਰ 'ਚ ਉਸ ਵਿਛੜੀ ਆਤਮਾ ਚੌਧਰੀ ਤਰਸੇਮ ਲਾਲ ਬਾਂਠ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਸ਼ਹੀਦ ਤਰਸੇਮ ਲਾਲ 45ਵਾਂ ਫੁੱਟਬਾਲ ਟੂਰਨਾਮੈਂਟ ਸੁਜੋਂ ਵਿਖੇ 4 ਤੋਂ
Ad Position 24