12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਬੰਗਾ 'ਚ ਜਾਗਰੂਤਾ ਸਮਾਗਮ

Ad Position 21
No active advertisement
ਅਜੀਤ ਡੈਸਕ 29-01-2026
ਬੰਗਾ, 28 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵਲੋਂ ਸਥਾਨਕ ਅਨਮੋਲ ਪੈਲੇਸ ਵਿਖੇ ਸਿਹਤ ਵਿਗਿਆਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਗਿਆਨਕ ਸੋਚ ਸਮਾਗਮ ਕਰਵਾਇਆ ਗਿਆ | ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਦੇ ਪ੍ਰਧਾਨ ਡਾ. ਕਸ਼ਮੀਰ ਚੰਦ ਐਮ.ਡੀ ਲਾਈਫ ਕੇਅਰ ਹਸਪਤਾਲ ਦੀ ਅਗਵਾਈ 'ਚ ਕਰਾਏ ਇਸ ਸਮਾਗਮ ਦੌਰਾਨ ਜਲੰਧਰ ਦੇ ਪ੍ਰਸਿੱਧ ਡਾਕਟਰਾਂ ਵਲੋਂ ਦਿਮਾਗ ਅਤੇ ਰੀਡ ਦੀ ਹੱਡੀ ਦੀ ਟੀ.ਬੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਬੰਗਾ ਆਈ.ਐਸ.ਏ ਦੇ ਤਕਰੀਬਨ 50 ਡਾਕਟਰਾਂ ਵਲੋਂ ਭਾਗ ਲਿਆ ਗਿਆ | ਇਹ ਵਿਗਿਆਨਿਕ ਪ੍ਰੋਗਰਾਮ ਡਾ. ਅਮਰੀਕ ਸਿੰਘ, ਡਾ. ਨਿਰੰਜਨ ਪਾਲ ਹਿਉਂ, ਡਾ. ਹਰਜਿੰਦਰ ਦੁੱਗ ਵੱਲੋਂ ਪ੍ਰਬੰਧਾਂ ਵਿੱਚ ਭਰਵਾ ਯੋਗਦਾਨ ਪਾਇਆ ਗਿਆ | ਇਸ ਮੌਕੇ ਡਾ. ਬਖਸ਼ੀਸ਼ ਸਿੰਘ, ਡਾ. ਚਰਨਜੀਤ ਕੁਮਾਰ, ਐਸ.ਐਮ.ਓ ਡਾ. ਸੁਖਵਿੰਦਰ ਸਿੰਘ ਚੀਮਾ, ਡਾ. ਕਮਲਜੀਤ ਸਿੰਘ, ਡਾ. ਦਵਿੰਦਰ ਕੌਰ ਚੀਮਾ, ਡਾ. ਅਮਰੀਕ ਸਿੰਘ ਰਾਣੂ, ਡਾ. ਧਰਮਿੰਦਰ ਸਿੰਘ, ਡਾ. ਨਵਨੀਤ ਸਹਿਗਲ, ਡਾ. ਮਹਿਕ ਅਰੋੜਾ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਦਿਮਾਗ ਤੇ ਰੀੜ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾ. ਸੁਮੇਸ਼, ਡਾ. ਹਰਨੀਤ ਸਿੰਘ ਘੋਤਰਾ, ਡਾ. ਗਗਨਦੀਪ ਸਿੰਘ ਵਾਲੀਆਂ ਵੱਲੋਂ ਰੋਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਸ਼ਹੀਦ ਤਰਸੇਮ ਲਾਲ 45ਵਾਂ ਫੁੱਟਬਾਲ ਟੂਰਨਾਮੈਂਟ ਸੁਜੋਂ ਵਿਖੇ 4 ਤੋਂ
Ad Position 24