ਬਲਾਚੌਰ, 28 ਜਨਵਰੀ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਬੰਧੀ ਸਮਾਗਮ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪਰਿਵਾਰਕ ਮੈਂਬਰਾਂ ਚੌਧਰੀ ਹਰਮੇਸ਼ ਲਾਲ, ਚੌਧਰੀ ਸੋਹਣ ਲਾਲ, ਗੁਰਵਿੰਦਰ ਚੌਧਰੀ, ਗੌਰਵ ਚੌਧਰੀ, ਜਤਿੰਦਰ ਟੋਨੀ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅਚਾਰਿਆ ਗਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਸਹਿਜ ਪਾਠ ਦਾ ਭੋਗ ਅਚਾਰਿਆ ਨਮਰਤਾ ਆਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਬਾਅਦ ਦੁਪਹਿਰ 12 ਵਜੇ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਨੀਲੇਵਾੜੇ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਾਏ ਜਾਣਗੇ | ਉਪਰੰਤ ਅਚਾਰਿਆ ਨਮਰਤਾ ਨੰਦ ਮਹਾਰਾਜ ਆਈਆਂ ਹੋਈਆਂ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਨਾਲ ਜੋੜਨਗੇ | ਅਖੀਰ 'ਚ ਉਸ ਵਿਛੜੀ ਆਤਮਾ ਚੌਧਰੀ ਤਰਸੇਮ ਲਾਲ ਬਾਂਠ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਨਗੀਆਂ |