10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੋ੍ਰ. ਮਹਿੰਦਰ ਸਿੰਘ ਬਾਗੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 31-01-2026
ਪੋਜੇਵਾਲ ਸਰਾਂ, 30 ਜਨਵਰੀ (ਨਵਾਂਗਰਾਈਾ)-ਉੱਘੇ ਸ਼ਾਇਰ, ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰੋਫੈਸਰ ਅਤੇ ਮਹਾਰਾਜ ਭੂਰੀਵਾਲੇ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪੋ੍ਰ. ਮੋਹਿੰਦਰ ਸਿੰਘ ਬਾਗੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਪੋ੍ਰ. ਬਾਗੀ ਬੀਤੇ ਕੱਲ੍ਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ | ਉਹ ਇੱਕ ਉੱਚ ਕੋਟੀ ਦੇ ਵਿਦਵਾਨ, ਸੰਵੇਦਨਸ਼ੀਲ ਸਾਹਿਤਕਾਰ ਅਤੇ ਸੇਵਾ-ਭਾਵ ਨਾਲ ਭਰਪੂਰ ਮਹਾਨ ਸ਼ਖ਼ਸੀਅਤ ਸਨ | ਉਨ੍ਹਾਂ ਵਲੋਂ ਬ੍ਰਹਮ ਨਿਵਾਸ ਆਸ਼ਰਮ ਟੋਰਾਂਟੋ ਦੀ ਸਥਾਪਨਾ ਲਈ ਕੀਤੀ ਗਈ ਪਹਿਲ ਅਤੇ ਭੂਰੀਵਾਲੇ ਸੰਪਰਦਾਇ ਲਈ ਉਨ੍ਹਾਂ ਦਾ ਅਮੁੱਲ ਯੋਗਦਾਨ ਸਦਾ ਯਾਦ ਰਹੇਗਾ | ਉਨ੍ਹਾਂ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਾਟਵਾ ਕਰਦੇ ਹੋਏ ਸੰਤੋਸ ਕਟਾਰੀਆ ਹਲਕਾ ਵਿਧਾਇਕਾ, ਦਰਸਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਅਸੋਕ ਕੁਮਾਰ ਨਾਨੋਵਾਲ, ਰਮਨ ਨੰਦ ਲਾਲ, ਅਸੋਕ ਕੁਮਾਰ ਕਟਾਰੀਆ, ਤੀਰਥ ਰਾਮ ਭੂੰਬਲਾ, ਡਾ. ਜਸਪਾਲ ਬੂਥਗੜ, ਬਲਦੇਵ ਖੇਪੜ, ਰਾਮਜੀ ਦਾਸ ਐਮ.ਆਰ ਸਿਟੀ ਪਬਲਿਕ ਸਕੂਲ ਨੇ ਕਿਹਾ ਕਿ ਮਹਾਰਾਜ ਜੀ ਅੱਗੇ ਨਿਮਰ ਅਰਦਾਸ ਹੈ ਕਿ ਵਿਛੜੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ |
30 ਨਵਾਂਸਹਿਰ 14

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ੋਭਾ ਯਾਤਰਾ ਅੱਜ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ
Ad Position 24