26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਾਹਿਬਾ ਵਿਖੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 01-02-2026
ਮਜਾਰੀ/ਸਾਹਿਬਾ, 31 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪਿੰਡ ਸਾਹਿਬਾ ਦੀ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੁਨਮਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦੁਆਰਾ ਸ੍ਰੀ ਗੁਰ ਰਵਿਦਾਸ ਜੀ ਤੋਂ ਸ਼ੁਰੂ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਵੇਲੇ ਇਸੇ ਜਗ੍ਹਾ ਸਮਾਪਤ ਹੋਇਆ | ਇਸ ਮੌਕੇ ਭਾਈ ਪਲਵਿੰਦਰ ਸਿੰਘ ਕਾਹਲੋਂ ਦੇ ਜਥੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ | ਸੰਗਤਾਂ ਵਾਸਤੇ ਥਾਂ-ਥਾਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਜਸਵੀਰ ਸਿੰਘ ਗੜ੍ਹੀ ਐਸ.ਸੀ ਕਮਿਸ਼ਨ ਪੰਜਾਬ ਅਤੇ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਮਾ. ਚੰਨਣ ਰਾਮ, ਸਰਪੰਚ ਚਮਨ ਲਾਲ, ਬਲਜੀਤ ਸਿੰਘ ਭਾਰਾਪੁਰ, ਕੇਸ਼ਵ ਰਾਏ ਪਾਂਧੀ, ਪੰਡਤ ਬਲਰਾਮ ਕਿ੍ਸ਼ਨ, ਰਾਕੇਸ਼ ਪਾਂਧੀ ਸਾਬਕਾ ਸਰਪੰਚ, ਚਰਨ ਸਿੰਘ, ਮਨੋਜ ਕੁਮਾਰ, ਗੁਰਸੇਵਕ ਅਤੇ ਅਮਰਜੀਤ ਦੋਵੇਂ ਏ.ਐਸ.ਆਈ, ਦਵਿੰਦਰ ਕੁਮਾਰ, ਕੁਲਵਿੰਦਰ ਬਿੱਲੂ, ਮੰਗਤ ਰਾਮ, ਮਨਜੀਤ ਜੀਤੀ, ਬਲਜਿੰਦਰ, ਸੋਮਨਾਥ, ਪ੍ਰਧਾਨ ਲਛਮਣ ਦਾਸ, ਗੁਰਪ੍ਰੀਤ ਸਿੰਘ ਸੰਮਤੀ ਮੈਂਬਰ, ਹੇਮਰਾਜ, ਬਲਵਿੰਦਰ ਬਿੱਕੀ, ਸੋਨਾ, ਡਾ. ਹੰਸਰਾਜ, ਰਿੰਪੀ ਕਲੇਰ, ਸੋਨੂੰ ਕਲੇਰ, ਕਾਕਾ ਪੰਚ, ਮਾ. ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਅੱਜ
Ad Position 24