26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 01-02-2026
ਬਲਾਚੌਰ, 31 ਜਨਵਰੀ (ਨਰੇਸ਼ ਧੌਲ)-ਚੌਧਰੀ ਤਰਸੇਮ ਲਾਲ ਬਾਂਠ ਨੀਲੇਵਾੜੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਬੰਧੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਨੀਲੇਵਾੜੇ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਅਚਾਰਿਆ ਗ਼ਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਸਵਾਮੀ ਅਜਰਾ ਨੰਦ ਮਹਾਰਾਜ ਕਾਨਪੁਰ ਖੂਹੀ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਹੋਇਆਂ ਕਿਹਾ ਕਿ ਈਸ਼ਵਰ ਵਲੋਂ ਦਿੱਤੇ ਹੋਏ ਅਨਮੋਲ ਮਨੁੱਖਾ ਜਾਮੇ ਦੌਰਾਨ ਜੀਵ ਨੂੰ ਵੱਧ ਤੋਂ ਵੱਧ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ | ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀ ਸ਼ਰਧਾਂਜਲੀਆਂ ਭੇਟ ਕਰਦਿਆਂ ਹੋਇਆਂ ਕਿਹਾ ਗਿਆ ਕਿ ਚੌਧਰੀ ਤਰਸੇਮ ਲਾਲ ਬਾਂਠ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਰਿਵਾਰਿਕ ਮੈਂਬਰਾਂ ਚੌਧਰੀ ਹਰਮੇਸ਼ ਲਾਲ ਦਾਨਾ, ਚੌਧਰੀ ਸੋਹਣ ਲਾਲ, ਰੋਸ਼ਨ ਲਾਲ, ਛਿੰਦੀ ਚੌਧਰੀ, ਗੁਰਵਿੰਦਰ ਚੌਧਰੀ, ਗੌਰਵ ਚੌਧਰੀ, ਬਿਕਰਮਜੀਤ, ਹੈਪੀ ਚੌਧਰੀ, ਜਤਿੰਦਰ ਟੋਨੀ ਤੋਂ ਇਲਾਵਾ ਭਗਤ ਚਰਨਜੀਤ ਭਾਟੀਆ ਆਦੋਆਣਾ, ਚੌਧਰੀ ਮਦਨ ਲਾਲ, ਸੋਨੂੰ ਚੌਧਰੀ, ਜੱਸੀ ਚੌਧਰੀ, ਮੋਹਿਤ ਭਾਟੀਆ ਕੈਨੇਡਾ, ਡੈਵੀ ਭਾਟੀਆ, ਬਿੰਦਾ ਭਾਟੀਆ, ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਅਸ਼ੋਕ ਕਰੀਮਪੁਰ ਧਿਆਨੀ, ਰਮਨ ਨੰਦ ਲਾਲ, ਰਾਮਜੀ ਦਾਸ ਬਾਗੜੀ, ਲਾਲ ਚੰਦ ਬਾਂਠ, ਰਾਮ ਕਿ੍ਸ਼ਨ ਪੰਚ, ਅਵਤਾਰ ਸਿੰਘ ਭੋਲਾ, ਸੋਹਣ ਲਾਲ ਸਰਪੰਚ, ਮਨੋਹਰ ਲਾਲ ਸਰਪੰਚ, ਰਾਮਜੀ ਦਾਸ ਸਿੰਘਪੁਰ, ਕੁੰਦਨ ਲਾਲ ਮੰਗੂਪੁਰ, ਮਨਵੀਰ ਮੰਨੂ ਸਰਪੰਚ, ਰਾਜ ਕੁਮਾਰ ਬਾਂਠ, ਜੀਤ ਰਾਮ ਪੀ.ਏ.ਯੂ, ਨਿਰਮਲ ਬਾਂਠ ਪੰਚ, ਗੁਰਦਿਆਲ ਬਾਗੜੀ ਖੰਨਾ, ਰੋਸ਼ਨ ਲਾਲ ਬਾਂਠ ਪੰਚ, ਭਰਤ ਭੂਸ਼ਣ ਕਾਲਾ, ਹੇਮ ਰਾਜ ਪੰਚ, ਸੋਨੀ ਪਟਵਾਰੀ, ਸਮੂਹ ਰਿਸ਼ਤੇਦਾਰ, ਸਮੂਹ ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਿਖੇ ਸਾਲਾਨਾ ਸਮਾਗਮ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਸਾਹਿਬਾ ਵਿਖੇ ਨਗਰ ਕੀਰਤਨ ਸਜਾਇਆ
Ad Position 24