27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗਹਿਲ ਮਜਾਰੀ ਵਿਖੇ ਮਨਾਇਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ

Ad Position 21
No active advertisement
ਅਜੀਤ ਡੈਸਕ 03-02-2026
ਮੁਕੰਦਪੁਰ, 2 ਫਰਵਰੀ (ਅਮਰੀਕ ਸਿੰਘ ਢੀਂਡਸਾ)-ਨਜ਼ਦੀਕੀ ਪਿੰਡ ਗਹਿਲ ਮਜਾਰੀ ਵਿਖੇ ਨੌਜਵਾਨ ਸਭਾ, ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭਰਾਵਾਂ ਵਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮਵੀਰ ਪਾਲ ਨੇ ਦੱਸਿਆ ਕਿ ਗੁਰਪੁਰਬ ਦੇ ਸਬੰਧ ਵਿਚ ਪਿਛਲੇ ਪੰਜ ਦਿਨਾਂ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਪਿੰਡ ਵਾਸੀਆਂ ਵਲੋਂ ਰਲਮਿਲ ਕੇ ਨਗਰ ਕੀਰਤਨ ਸਜਾਇਆ | ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗ੍ਰੰਥੀ ਸਿੰਘਾਂ ਭਾਈ ਗੁਰਨਾਮ ਸਿੰਘ ਅਤੇ ਸਾਥੀਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਇਸ ਮੌਕੇ ਐਨ.ਆਰ.ਆਈ ਭਰਾਵਾਂ ਨੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੜ੍ਹਾਈ ਵਿਚ ਅਤੇ ਖੇਡਾਂ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਵਾਲੇ ਸਕੂਲੀ ਬੱਚਿਆਂ ਨੂੰ 5100-5100 ਰੁਪਏ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾਇਕ ਸਹਾਇਤਾ ਦਾ ਯੋਗਦਾਨ ਦੇਣ ਵਾਲਿਆਂ ਨੂੰ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਤਪਾਲ ਬੱਬੂ, ਸੰਜੀਵ ਕੁਮਾਰ, ਮਹਿੰਦਰ ਪਾਲ ਕੇਸ਼ਾ, ਮੱਖਣ ਰਾਮ, ਸੋਹਨ ਲਾਲ ਨੰਬਰਦਾਰ, ਕੁਲਦੀਪ ਬੰਗਾ ਗਹਿਲ ਮਜਾਰੀ, ਡਾ. ਅਸ਼ੋਕ ਕੁਮਾਰ, ਲਸ਼ਕਰੀ ਰਾਮ, ਸੰਸਾਰ ਚੰਦ, ਚਮਨ ਲਾਲ, ਦੀਪਕ ਕੁਮਾਰ, ਪਰਮਿੰਦਰ ਕੁਮਾਰ ਲਾਡੀ, ਲਖਵੀਰ ਰਾਮ, ਅਸ਼ੋਕ ਕੁਮਾਰ, ਜਸਕਰਨ ਰਾਮ, ਗੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਮਾਨ, ਗੁਰਮੁਖ ਰਾਮ, ਨਿਰਮਲ ਰਾਮ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਗੂਵਾਲ ਵਿਖੇ ਗੁਰਪੁਰਬ 'ਤੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਉੜਾਪੜ ਵਿਖੇ ਪ੍ਰਕਾਸ਼ ਪੁਰਬ 'ਤੇ ਸਜਾਇਆ ਨਗਰ ਕੀਰਤਨ
Ad Position 24