27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੰਗੂਵਾਲ ਵਿਖੇ ਗੁਰਪੁਰਬ 'ਤੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 03-02-2026
ਬੰਗਾ, 2 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਵਾਸੀਆਂ ਨੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਪਿੰਡ ਦੀ ਪਰਿਕਰਮਾਂ ਕਰਦਾ ਹੋਈਆ ਨਗਰ ਕੀਰਤਨ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਵਾਪਸ ਪੁੱਜ ਕੇ ਸਮਾਪਤ ਹੋਇਆ | ਢਾਡੀ ਬਲਵੀਰ ਸਿੰਘ ਰਸੀਲਾ ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਵਾਰਾਂ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਗਤਾਂ ਨੂੰ ਕੇਲੇ, ਬਦਾਨਾ-ਭੁਜੀਆ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਕਸ਼ਮੀਰ ਸਿੰਘ, ਸਤਨਾਮ ਰਾਮ, ਹਰਭਜਨ ਸਿੰਘ, ਬਚਿੱਤਰ ਰਾਮ, ਅਜੀਤ ਰਾਮ ਸਾਬਕਾ ਸਰਪੰਚ, ਲਾਲ ਚੰਦ, ਮੋਹਨ ਸਿੰਘ, ਜਸਬੀਰ ਸਿੰਘ ਨੰਬਰਦਾਰ, ਅਵਤਾਰ ਸਿੰਘ, ਗੁਰਨੇਕ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਕਸ਼ਮੀਰੀ ਲਾਲ ਸਾਬਕਾ ਖਜਾਨਾ ਅਫਸਰ, ਦਿਲਵੀਰ ਸਿੰਘ, ਠੇਕੇਦਾਰ ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ, ਸਤਨਾਮ ਸਿੰਘ ਨਰਵਾਲ, ਬਲਵੀਰ ਸਿੰਘ ਨਰਵਾਲ, ਜਸਵੀਰ ਕੌਰ ਸਰਪੰਚ, ਨਰਿੰਦਰਜੀਤ ਕੌਰ ਸਾਬਕਾ ਸਰਪੰਚ, ਗਿਆਨ ਕੌਰ, ਮੋਹਣ ਕੌਰ, ਬਲਵੀਰ ਕੌਰ, ਜਸਵਿੰਦਰ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਸੰਤੋਖ ਸਿੰਘ ਫਰਾਲਾ ਸਕੂਲ ਨੂੰ 21 ਹਜ਼ਾਰ ਰੁਪਏ ਦੀ ਸਹਾਇਤਾ ਅਗਲੀ ਖ਼ਬਰ ਗਹਿਲ ਮਜਾਰੀ ਵਿਖੇ ਮਨਾਇਆ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ
Ad Position 24