ਕਟਾਰੀਆਂ, 2 ਫਰਵਰੀ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮਰਹੂਮ ਸਰਵਣ ਸਿੰਘ ਅਟਵਾਲ ਯੂ. ਕੇ ਦੇ ਸਮੁੱਚੇ ਅਟਵਾਲ ਪਰਿਵਾਰ ਵਲੋਂ ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ, ਲੈਕ. ਹਰਬੰਸ ਲਾਦੀਆਂ ਤੇ ਸਿੱਖਿਆ ਸ਼ਾਸ਼ਤਰੀ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਆਦਿ ਸਟਾਫ਼ ਮੈਂਬਰਾਂ ਦੀ ਅਗਵਾਈ 'ਚ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਕਾਰਜਕਾਰੀ ਪਿ੍ੰ. ਮੈਡਮ ਜਸਵਿੰਦਰ ਕੌਰ, ਲੈਕ. ਦਲਜੀਤ ਸਿੰਘ ਢੇਸੀ ਚੱਕਰਾਮੂੰ, ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ ਜੱਸੋਮਜਾਰਾ ਅਤੇ ਸਮਾਜ ਸੇਵਕ ਮੈਡਮ ਹਰਵਿੰਦਰ ਮਾਨ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਮੈਡਮ ਜਸਵਿੰਦਰ ਕੌਰ, ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ ਤੇ ਪਿੰਡ ਫਰਾਲਾ ਦੀ ਵਸਨੀਕ ਮੈਡਮ ਹਰਵਿੰਦਰ ਮਾਨ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲੈਕ. ਦਲਜੀਤ ਸਿੰਘ ਢੇਸੀ, ਹਰਬੰਸ ਲਾਦੀਆਂ, ਭਗਵਾਨ ਦਾਸ, ਮੈਡਮ ਹਰਵਿੰਦਰ ਕੌਰ, ਸਮਾਜ ਸੇਵੀ ਇਕਬਾਲ ਮੁਹੰਮਦ ਐਮ. ਡੀ ਜਨਤਾ ਟੈਂਟ ਹਾਊਸ ਸੰਧਵਾਂ, ਰਵੀ ਬਸਰਾ, ਮੈਡਮ ਸੁਮਨਜੀਤ ਕੌਰ, ਸਰੋਜ ਰਾਣੀ, ਮਨਪ੍ਰੀਤ ਕੌਰ, ਰਜਿੰਦਰ ਬਸਰਾ ਆਦਿ ਹਾਜ਼ਰ ਸਨ |