ਮੁਕੰਦਪੁਰ, 2 ਫਰਵਰੀ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. (ਡਾ.) ਸਰੋਜ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਭਾਰਤ ਸਰਕਾਰ ਦੇ ਅਦਾਰੇ ਵਲੋਂ ਪ੍ਰਾਪਤ ਗ੍ਰਾਂਟ ਤਹਿਤ ਕਾਲਜ ਕੈਂਪਸ 'ਚ ਪਿ੍ੰਸੀਪਲ ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੇ ਕੋ-ਆਰਡੀਨੇਟਰ ਡਾ. ਪ੍ਰਤਾਪ ਕੁਮਾਰ ਦੇ ਸਹਿਯੋਗ ਨਾਲ ਲਗਾਈ ਗਈ | ਜਿਸ 'ਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਸੁਯੋਗ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਗਈ | ਵਰਕਸ਼ਾਪ ਵਿੱਚ ਬਤੌਰ ਮੁੱਖ ਬੁਲਾਰੇ ਡਾ. ਹਰਪ੍ਰੀਤ ਕੌਰ (ਮੁਖੀ, ਫ਼ੂਡ ਅਤੇ ਨਿਊਟਰੀਸ਼ਨ ਵਿਭਾਗ ਪੀ.ਏ.ਯੂ), ਡਾ. ਅਮਰਜੀਤ ਕੌਰ (ਵਿਗਿਆਨੀ, ਫ਼ੂਡ ਅਤੇ ਨਿਊਟਰੀਸ਼ਨ ਵਿਭਾਗ ਪੀ.ਏ.ਯੂ) ਅਤੇ ਡਾ. ਰਾਜਿੰਦਰ ਕੌਰ (ਅਸਿਸਟੈਂਟ ਪ੍ਰੋਫ਼ੈਸਰ, ਕੇ.ਵੀ.ਕੇ. ਲੰਗੜੋਆ ਪੀ.ਏ.ਯੂ) ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ਲਾਂ ਅਤੇ ਸਬਜ਼ੀਆਂ ਸਬੰਧੀ ਦੱਸਦਿਆ ਨਿੰਬੂ ਦਾ ਆਚਾਰ, ਟਮਾਟੋ ਸਾਸ, ਮਿਕਸ ਸਬਜ਼ੀਆਂ ਦਾ ਅਚਾਰ, ਆਵਲਾ ਚਟਨੀ, ਨਿੰਬੂ ਦਾ ਸੁਕੈਸ਼, ਗਾਜ਼ਰ ਦਾ ਮੁਰੱਬਾ, ਮਿਕਸ ਵੈਜ ਸਾਸ, ਮਿੱਠਾ ਨਿੰਬੂ ਦਾ ਆਚਾਰ, ਮਿਕਸ ਫਰੂਟ ਜੈਮ ਆਦਿ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਮੌਸਮ ਅਨੁਸਾਰ ਮਿਲਣ ਵਾਲੇ ਫ਼ਲਾਂ ਤੇ ਸਬਜ਼ੀਆਂ ਦੇ ਪੋਸ਼ਕ ਤੱਤਾਂ, ਉਨ੍ਹਾਂ ਦੇ ਸਹੀ ਸੇਵਨ ਅਤੇ ਰੋਜ਼ਾਨਾ ਜੀਵਨ ਵਿੱਚ ਉਪਯੋਗ ਬਾਰੇ ਦੱਸਿਆ | ਵਰਕਸ਼ਾਪ ਦੇ ਅੰਤ 'ਚ ਪ੍ਰਸ਼ਨੋਤਰੀ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਸੰਤੋਸ਼ਜਨਕ ਉੱਤਰ ਦਿੱਤੇ ਗਏ | ਇਸ ਵਰਕਸ਼ਾਪ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੀਆਂ ਲਗਪਗ 35 ਘਰੇਲੂ ਔਰਤਾਂ ਨੇ ਅਤੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ (ਵਾਈਸ ਚੇਅਰਮੈਨ, ਐਸ.ਸੀ.ਕਮਿਸ਼ਨ, ਪੰਜਾਬ) ਨੇ ਵਰਕਸ਼ਾਪ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਘਰੇਲੂ ਵਸਤਾਂ ਵਰਤਣ ਉੱਤੇ ਜ਼ੋਰ ਦਿੱਤਾ | ਕਾਲਜ ਪਿ੍ੰ. ਮਨਜੀਤ ਸਿੰਘ ਨੇ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਕਰਵਾਉਂਦੇ ਰਹਿਣ ਦਾ ਭਰੋਸਾ ਦਿੱਤਾ | ਵਰਕਸ਼ਾਪ ਦੇ ਅੰਤ 'ਚ ਸਾਰੇ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਵੰਡੇ ਗਏ | ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਕਾਲਜ ਦੀ ਨਿੱਘੀ ਯਾਦ ਵਜੋਂ ਸਨਮਾਨ ਚਿੰਨ ਭੇਟ ਕੀਤੇ ਗਏ | ਇਸ ਸਾਰੇ ਪ੍ਰੋਗਰਾਮ ਦੀ ਸੁਯੋਗ ਅਗਵਾਈ ਡਾ. ਨਿਰਦੋਸ਼ ਕੌਰ, ਮੈਡਮ ਸ਼ਵੇਤਾ ਅਤੇ ਪ੍ਰੋ. ਸੁਗੰਧਾ ਨੇ ਕੀਤੀ | ਇਸ ਮੌਕੇ ਕਾਲਜ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ, ਸ. ਸੁਰਿੰਦਰ ਸਿੰਘ ਢੀਂਡਸਾ (ਵਾਈਸ ਚੇਅਰਮੈਨ, ਕਾਲਜ/ਸਕੂਲ ਪੀ.ਟੀ.ਏ.), ਸ. ਸੁਰਜੀਤ ਸਿੰਘ ਬੀਸਲਾ, ਸ੍ਰੀਮਤੀ ਮੀਨਾ ਕੁਮਾਰੀ ਮੈਂਬਰ ਬਲਾਕ ਸੰਮਤੀ ਸ. ਮਹਿੰਦਰ ਸਿੰਘ ਦੁਸਾਂਝ ਅਤੇ ਮੈਡਮ ਪਰਮਜੀਤ ਕੌਰ (ਪਿ੍ੰ. ਅਮਰਦੀਪ ਸੈਕੰਡਰੀ ਸਕੂਲ), ਪ੍ਰੋ. ਸੁਖਮਿੰਦਰ ਬਾਵਾ, ਡਾ.ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ ਆਦਿ ਹਾਜ਼ਰ ਸਨ | ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ.