18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੇਸਹਾਰਾ ਪਸ਼ੂ ਕਰ ਰਹੇ ਫ਼ਸਲਾਂ ਦੀ ਬਰਬਾਦੀ

Ad Position 21
No active advertisement
ਅਜੀਤ ਡੈਸਕ 05-02-2026
ਬਲਾਚੌਰ, 4 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਅੰਦਰ ਕਈ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਬੇਸਹਾਰਾ ਪਸ਼ੂ ਜਿਨ੍ਹਾਂ 'ਚ ਬਹੁਗਿਣਤੀ ਸਾਨ੍ਹਾਂ ਦੀ ਹੈ, ਜਿੱਥੇ ਫਸਲਾਂ ਬਰਬਾਦ ਕਰ ਰਹੇ ਹਨ, ਉੱਥੇ ਮੁੱਖ ਸੜਕਾਂ 'ਤੇ ਆਏ ਦਿਨ ਭਿਆਨਕ ਹਾਦਸਿਆਂ ਦੇ ਕਾਰਨ ਬਣ ਰਹੇ ਹਨ | ਤਹਿਸੀਲ ਹੈੱਡ ਕੁਆਰਟਰ ਬਲਾਚੌਰ ਦੇ ਮੁੱਖ ਚੌਕ ਤੋਂ ਇਲਾਵਾ ਵੱਖ-ਵੱਖ ਸੜਕਾਂ 'ਤੇ ਇਹ ਪਸ਼ੂ ਹਰਲ-ਹਰਲ ਕਰਦੇ ਘੁੰਮਦੇ ਆਮ ਨਜ਼ਰ ਆਉਂਦੇ ਹਨ, ਕਈ ਵਾਰ ਆਪਸੀ ਭੇੜ ਵਿੱਚ ਸੜਕਾਂ ਕਿਨਾਰੇ ਖੜ੍ਹੇ ਵਾਹਨਾਂ ਦੇ ਨਾਲ-ਨਾਲ ਰੇਹੜੀ-ਫੜੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਕਈ ਵਾਰ ਲੋਕਾਂ ਨੂੰ ਸਿੰਙ ਮਾਰ ਕੇ ਜ਼ਖ਼ਮੀ ਕਰ ਰਹੇ ਹਨ | ਇਸੇ ਤਰ੍ਹਾਂ ਖੇਤਾਂ 'ਚ ਜਿੱਥੇ ਕੰਡਿਆਲੀ ਤਾਰ ਨਹੀਂ ਲੱਗੀ ਹੋਈ, ਉਥੇ ਇੱਕ-ਇੱਕ ਖੇਤ ਵਿੱਚ ਦਰਜਨਾਂ ਦੀ ਗਿਣਤੀ ਨਾਲ ਇਹ ਸਾਨ੍ਹ ਧਾਵਾ ਬੋਲ ਦਿੰਦੇ ਹਨ ਅਤੇ ਮੱਧ ਵਰਗੀ ਕਿਸਾਨਾਂ ਦੀ ਫਸਲਾਂ ਜਿਆਦਾਤਰ ਇਨ੍ਹਾਂ ਦੀ ਭੇਟ ਚੜ੍ਹ ਰਹੀ ਹੈ ਅਤੇ ਬਾਕੀ ਜੱਦੋ ਆਪਸੀ ਭੇੜ ਕਾਰਨ ਫਸਲਾਂ ਨੂੰ ਪੈਰਾਂ ਹੇਠ ਮਧੌਲ ਦਿੰਦੇ ਹਨ | ਪਿੰਡ ਗਹੂੰਣ ਤੋਂ ਨਿਊ ਕਾਲੋਨੀ ਰੱਕੜਾਂ ਬੇਟ ਜਾਨੀ ਕਿ ਪੁਲ ਰੱਕੜਾਂ ਨੂੰ ਜਾਂਦੀ ਸੰਪਰਕ ਸੜਕ ਦੇ ਨਾਲ ਲੱਗਦੇ ਖੇਤਾਂ 'ਚ ਕਰੀਬ ਹਰ ਰੋਜ਼ ਇਹ ਸਾਨ੍ਹ ਧਾਵਾ ਬੋਲ ਰਹੇ ਹਨ | ਨਿਊ ਕਾਲੋਨੀ ਰੱਕੜਾਂ ਬੇਟ ਤੇ ਗਹੂੰਣ ਨਾਲ ਸੰਬੰਧਿਤ ਸੁਆਣੀਆਂ ਨੇ ਦੱਸਿਆ ਕਿ ਸ਼ਾਮ ਵੇਲੇ ਸੜਕ 'ਤੇ ਪੈਦਲ ਆਉਣਾ-ਜਾਣਾ ਔਖਾ ਹੋ ਜਾਂਦਾ ਹੈ, ਕਿਉਂਕਿ ਭਾਰੀ ਗਿਣਤੀ 'ਚ ਇਹ ਸਾਨ੍ਹ ਆਉਣ-ਜਾਣ ਵਾਲਿਆਂ 'ਤੇ ਹਮਲਾ ਕਰਨ ਦੀ ਤਾਕ ਵਿੱਚ ਰਹਿੰਦੇ ਹਨ | ਕਈਆਂ ਨੇ ਆਖਿਆ ਕਿ ਹੁਣ ਤਾਂ ਆਪਣੇ ਖੇਤਾਂ ਵਿੱਚ ਜਾਣਾ ਖੱਤਰੇ ਤੋਂ ਖਾਲੀ ਨਹੀਂ ਹੈ |
ਭਿਆਨਕ ਸੜਕੀ ਹਾਦਸਿਆਂ ਦਾ ਬਣ ਰਹੇ ਕਾਰਨ
ਜਿੱਥੇ ਇਹ ਬੇਸਹਾਰਾ ਪਸ਼ੂ ਫਸਲਾਂ ਦੀ ਬਰਬਾਦੀ ਕਰ ਰਹੇ ਹਨ ਜਾਂ ਲੋਕਾਂ 'ਤੇ ਹਮਲੇ ਕਰਦੇ ਹਨ ਉੱਥੇ ਮੁੱਖ ਸੜਕਾਂ 'ਤੇ ਆਏ ਦਿਨ ਭਿਆਨਕ ਹਾਦਸਿਆਂ ਦੇ ਮੁੱਖ ਕਾਰਨ ਬਣ ਰਹੇ ਹਨ | ਸੜਕ ਸੁਰੱਖਿਆ ਫੋਰਸ ਵਲੋਂ ਆਏ ਦਿਨ ਹੋ ਰਹੇ ਹਾਦਸਿਆਂ ਸੰਬੰਧੀ ਪਾਈ ਜਾਂਦੀ ਸੂਚਨਾ ਤਹਿਤ ਜਿਆਦਾਤਰ ਸੜਕ ਹਾਦਸਿਆਂ ਦਾ ਕਾਰਨ ਵਾਹਨਾਂ ਅੱਗੇ ਇਹ ਬੇਸਹਾਰਾ ਪਸ਼ੂਆਂ ਦੇ ਆਉਣ ਜਾਂ ਟਕਰਾਉਣ ਕਾਰਨ ਹੋ ਰਹੇ ਹਨ, ਜਿਨ੍ਹਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਕਿਸਾਨ ਆਗੂ ਹਰਵਿੰਦਰ ਸਿੰਘ ਚਾਹਲ, ਰਣਜੀਤ ਸਿੰਘ ਰਾਣਾ, ਪਵਨ ਸ਼ਰਮਾਂ, ਹਰਪਾਲ ਸਿੰਘ ਮੱਕੋਵਾਲ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਜਾਵੇ ਜਾਂ ਗਊਸ਼ਾਲਾਵਾਂ 'ਚ ਭੇਜੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਨੇ 'ਮੈਨੂੰ ਅਕਾਲੀ ਹੋਣ ਦਾ ਮਾਣ ਹੈ' ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਰੇਹੜੀ ਤੇ ਜੁਗਾੜੂ ਰੇੜ੍ਹਾ ਵਰਕਰ ਯੂਨੀਅਨ ਵਲੋਂ ਮੁਕੰਮਲ ਹੜਤਾਲ ਦਾ ਫ਼ੈਸਲਾ
Ad Position 24