ਮਜਾਰੀ/ਸਾਹਿਬਾ, 20 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ ਸ਼ਰਮਾ ਵਲੋਂ ਹਲਕਾ ਬਲਾਚੌਰ ਦੇ ਟਕਸਾਲੀ ਅਕਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ ਨੂੰ ਪੰਜਾਬ ਦੇ ਟ੍ਰੇਡ ਤੇ ਵਪਾਰ ਵਿੰਗ ਦੇ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ ਰੀਅਲ ਸਟੇਟ ਅਤੇ ਬਿਲਡਿੰਗ ਕਟਰੱਕਸ਼ਨ ਕੰਪਨੀ ਦੇ ਡੁਬਈ ਵਿਖੇ ਵੱਡੇ ਕਾਰੋਬਾਰੀ ਤੇ ਸਮਾਜ ਸੇਵੀ ਆਗੂ ਹਨ | ਹਲਕੇ ਦੇ ਅਕਾਲੀ ਆਗੂਆਂ ਵਲੋਂ ਦਿਲਾਵਰ ਸਿੰਘ ਦਿਲੀ ਦਾ ਸਨਮਾਨ ਕੀਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਤੇ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਦਿਲੀ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਚੌ. ਅਸ਼ੋਕ ਨਾਨੋਵਾਲ, ਜਥੇ. ਮੋਹਣ ਸਿੰਘ ਟੱਪਰੀਆਂ ਪ੍ਰਧਾਨ ਸਰਕਲ ਬਛੌੜੀ, ਗੁਰਦੀਪ ਸਿੰਘ ਬਕਾਪੁਰ ਪ੍ਰਧਾਨ ਸਰਕਲ ਮਜਾਰੀ, ਜੋਗਿੰਦਰ ਸਿੰਘ ਅਟਵਾਲ, ਹਜ਼ੂਰਾ ਸਿੰਘ ਪੈਲੀ, ਗੁਰਨਾਮ ਸਿੰਘ ਟੱਪਰੀਆਂ, ਬੂਟਾ ਸਿੰਘ ਮੰਢਿਆਣੀ, ਅਜਮੇਰ ਸਿੰਘ ਭਾਰਾਪੁਰ, ਭੁਪਿੰਦਰ ਸਿੰਘ ਨਾਗਰਾ, ਗੁਰਬਿੰਦਰ ਸਿੰਘ ਸੰਮਤੀ ਮੈਂਬਰ, ਗੁਰਨਾਮ ਸਿੰਘ ਜੈਨਪੁਰ, ਹਰਨੇਕ ਸਿੰਘ ਥਿਆੜਾ, ਹਰਮਿੰਦਰ ਸਿੰਘ ਝੱਜ, ਜਰਮਨ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |