29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਂਗਨਵਾੜੀ ਸੁਪਰਵਾਈਜ਼ਰਾਂ ਤੇ ਵਰਕਰਾਂ ਲਈ ਕਰਵਾਇਆ ਸਿਖਲਾਈ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 22-02-2026
ਬਲਾਚੌਰ, 21 ਫਰਵਰੀ (ਨਰੇਸ਼ ਧੌਲ)-ਬਲਾਚੌਰ ਬਲਾਕ ਅਧੀਨ ਆਉਣ ਵਾਲੀਆਂ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਬਾਲ ਅਧਿਕਾਰਾਂ, ਜੁਵੇਨਾਈਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਜਾਗਰੂਕ ਕਰਨ ਲਈ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਿਸ਼ਨ ਵਾਅਤਲਿਆ ਸਕੀਮ ਅਧੀਨ ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਦਿੱਤੇ ਗਏ ਪ੍ਰੋਵੀਜ਼ਨਸ ਬਾਰੇ ਜਾਣੂ ਕਰਵਾਇਆ ਗਿਆ | ਉਨ੍ਹਾਂ ਵੱਲੋਂ ਬੱਚਿਆਂ ਦੇ ਫੰਡਾਮੈਂਟਲ ਰਾਈਟਸ ਬਾਰੇ ਜਾਣੂ ਕਰਵਾਉਂਦੇ ਹੋਏ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਅਪੀਲ ਕੀਤੀ ਗਈ | ਇਸ ਮੌਕੇ ਮੌਜੂਦ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਆਈ.ਸੀ ਵੱਲੋਂ ਬੱਚਿਆਂ ਨਾਲ ਮੌਜੂਦਾ ਸਮਾਂ ਵਿੱਚ ਹੋ ਰਹੇ ਯੋਨ ਸ਼ੋਸ਼ਣ, ਸ਼ਰੀਰਿਕ ਸ਼ੋਸ਼ਣ, ਭਾਵਨਾਤਮਕ ਸ਼ੋਸ਼ਣ ਤੋਂ ਆਪਣੇ ਬੱਚਿਆਂ ਨੂੰ ਸੁਰੱਖਿਤ ਰੱਖਣ ਲਈ ਅਪੀਲ ਕੀਤੀ ਗਈ | ਮੌਕੇ 'ਤੇ ਮੌਜੂਦ ਸੋਨੀਆ ਅੰਗਰਿਸ਼ ਚੇਅਰਪਰਸਨ ਬਾਲ ਭਲਾਈ ਕਮੇਟੀ ਵੱਲੋਂ ਕਿਹਾ ਗਿਆ ਕਿ ਜੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਨਾਲ ਕਿਸੇ ਵੀ ਤਰਹਾਂ ਦੀ ਕੋਈ ਦਿੱਕਤ ਪੇਸ਼ ਆਉਣ ਤੇ ਇਸ ਸੰਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ | ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਅਕਾਂਕਸ਼ਾ ਸੋਨੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਚੌਰ, ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ, ਸੋਨੀਆ ਅੰਗਰਸ ਚੇਅਰ ਪਰਸਨ ਥਾਲ ਭਲਾਈ ਕਮੇਟੀ ਦੇ ਨਾਲ-ਨਾਲ ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ, ਸੰਬੰਧਿਤ ਕਾਲਜ ਦੇ ਪ੍ਰੋਫੈਸਰ ਰਮਨਦੀਪ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਔੜ ਵਿਖੇ ਨਵੇਂ ਮੈਡੀਕਲ ਅਫਸਰ ਦੀ ਨਿਯੁਕਤੀ ਅਗਲੀ ਖ਼ਬਰ ਲੱਖ ਦਾਤਾ ਪੀਰਾਂ ਦੇ ਅਸਥਾਨ ਪੱਲੀ -ਝਿੱਕੀ ਵਿਖੇ ਸਾਲਾਨਾ ਭੰਡਾਰਾ ਲਗਾਇਆ
Ad Position 24