27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੜਕ 'ਤੇ ਬਣੇ ਛੱਪੜਾਂ ਕਾਰਨ ਲੋਕ ਡਾਢੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-02-2026
ਰੱਤੇਵਾਲ, 22 ਫਰਵਰੀ (ਅਸ਼ੋਕ ਕੁਮਾਰ ਲੀਲ) - ਰੱਤੇਵਾਲ-ਬਲਾਚੌਰ ਲਿੰਕ ਰੋਡ 'ਤੇ ਬਰੇਤਾ ਨਜ਼ਦੀਕ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ | ਇਹ ਰੋਡ 15-20 ਪਿੰਡਾਂ ਨੂੰ ਬਲਾਚੌਰ ਨਾਲ ਜੋੜਦਾ ਹੈ | ਇਸ ਰੋਡ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ 10-15 ਮਿੰਟ ਦਾ ਰਸਤਾ ਅੱਧੇ ਪੌਣੇ ਘੰਟੇ ਦਾ ਸਫਰ ਬਣ ਜਾਂਦਾ ਹੈ | ਐਮਰਜੈਂਸੀ ਵਿੱਚ ਜੇਕਰ ਕੋਈ ਮਰੀਜ਼ ਲੈ ਕੇ ਜਾਣਾ ਹੋਵੇ ਤਾਂ ਬਾਇਆ ਕਾਠਗੜ੍ਹ ਲੈ ਕੇ ਜਾਣਾ ਪੈਂਦਾ ਹੈ ਕਿਉਂਕਿ ਇਸ ਰੋਡ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਥਾਂ-ਥਾਂ 'ਤੇ ਟੋਏ ਨਹੀਂ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ ਅਤੇ ਬਰੇਤਾ ਦੇ ਘਰੇਲੂ ਪਾਣੀ ਦਾ ਕੋਈ ਹੱਲ ਨਾ ਹੋਣ ਕਾਰਨ ਇਹ ਖੱਡੇ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੇ ਹਨ | ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਰੋਡ ਵੀ ਜਲਦ ਬਣਨ ਵਾਲਾ ਹੈ ਪ੍ਰੰਤੂ ਇੱਥੋਂ ਦੇ ਵਸਨੀਕਾਂ ਦੇ ਘਰੇਲੂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਾਰਾ ਪਾਣੀ ਰੋਡ 'ਤੇ ਹੀ ਖੜਦਾ ਹੈ | ਜਿਸ ਕਾਰਨ ਇਹ ਰੋਡ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ | ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਲੋੜ ਹੈ | ਕਿਉਂਕਿ ਸਕੂਲੀ ਬੱਚਿਆਂ ਅਤੇ ਆਮ ਪਬਲਿਕ ਨੂੰ ਰੋਜ਼ਾਨਾ ਇਸ ਗੰਭੀਰ ਸਮੱਸਿਆ ਨਾਲ ਜੂਝਣਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕਟਾਰੀਆਂ ਦੇ ਵਸੋਂ ਵਾਲੇ ਖੇਤਰ 'ਚ ਗੰਦਗੀ ਨਾਲ ਨੱਕੋ ਨੱਕ ਭਰੇ ਛੱਪੜ ਤੋਂ ਪਿੰਡ ਵਾਸੀ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਦੀ ਦਲ- ਦਲ 'ਚ ਫਸਣਾ ਗੰਭੀਰ ਚਿੰਤਾ ਦਾ ਵਿਸ਼ਾ - ਡਾ. ਨਰੰਜਣ ਪਾਲ ਹੀਉਂ
Ad Position 24