27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਟਾਰੀਆਂ ਦੇ ਵਸੋਂ ਵਾਲੇ ਖੇਤਰ 'ਚ ਗੰਦਗੀ ਨਾਲ ਨੱਕੋ ਨੱਕ ਭਰੇ ਛੱਪੜ ਤੋਂ ਪਿੰਡ ਵਾਸੀ ਡਾਢੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-02-2026
ਕਟਾਰੀਆਂ, 22 ਫਰਵਰੀ (ਪੇ੍ਰਮੀ ਸੰਧਵਾਂ) - ਪਿੰਡ ਕਟਾਰੀਆਂ ਦੇ ਵਸੋਂ ਵਾਲੇ ਖੇਤਰ 'ਚ ਤੇ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਦਰਬਾਰ ਨਜ਼ਦੀਕ ਪੈਂਦੇ ਛੱਪੜ ਵਿੱਚ ਨੱਕੋ-ਨੱਕ ਭਰੀ ਗੰਦਗੀ ਨਾਲ ਛੱਪੜ ਦੇ ਨੇੜੇ ਰਹਿੰਦੇ ਘਰਾਂ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹੋ ਚੁੱਕੇ ਹਨ | ਕਿਉਂਕਿ ਗੰਦਗੀ ਵਿਚੋਂ ਉਠਦੀ ਭੈੜੀ ਬਦਬੂ ਜਿੱਥੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਉਥੇ ਹੀ ਨਾਲ ਲਗਦੇ ਘਰਾਂ ਨੂੰ ਦੋ ਵਕਤ ਦੀ ਰੋਟੀ ਆਪਣੇ ਘਰਾਂ ਦੇ ਦਰਵਾਜੇ ਬੰਦ ਕਰਕੇ ਖਾਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਉੱਘੇ ਸਮਾਜ ਸੇਵੀ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਰਾਮ ਪਾਲ, ਸੰਤੋਖ ਸਿੰਘ, ਅਮਰਜੀਤ ਸਿੰਘ, ਕਮਲਜੀਤ ਸਿੰਘ, ਸਦਾ ਰਾਮ ਜੱਖੂ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਛੱਪੜ ਦਾ ਓਵਰਫਲੋ ਗੰਦਾ ਪਾਣੀ ਰਾਹਾਂ ਵਿੱਚ ਭਰ ਜਾਂਦਾ ਹੈ ਤੇ ਗੰਦੇ ਪਾਣੀ ਨਾਲ ਰਾਹ ਵਿੱਚ ਜ਼ਹਿਰੀਲੇ ਕਿਸਮ ਦੇ ਸੱਪ ਅਤੇ ਹੋਰ ਕੀੜੇ ਮਕੌੜੇ ਲੋਕਾਂ ਦੇ ਘਰਾਂ ਵਿੱਚ ਵੜ ਜਾਣ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਕਰਦੇ ਹਨ | ਜਿਸ ਕਾਰਨ ਪਿੰਡ ਵਾਸੀਆਂ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਪ੍ਰਤੀ ਰੋਸ ਫੈਲਿਆ ਹੋਇਆ ਹੈ | ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਛੱਪੜ ਦੀ ਸਫ਼ਾਈ ਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ | ਜਿਸ ਦਾ ਖਮਿਆਜ਼ਾ ਬੇਕਸੂਰ ਪਿੰਡ ਵਾਸੀਆਂ ਨੂੰ ਬਿਮਾਰੀਆਂ ਦੀ ਲਪੇਟ ਵਿੱਚ ਆ ਕੇ ਕਈ ਵਾਰੀ ਭੁਗਤਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਦਰਬਾਰ 'ਤੇ ਮੇਲੇ ਲੱਗਦੇ ਹਨ ਤਾਂ ਮੇਲੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਗੰਦਗੀ ਦੀ ਭੈੜੀ ਬਦਬੂ ਤੋਂ ਬਚਣ ਲਈ ਨੱਕ-ਮੂੰਹ ਕੱਪੜੇ ਨਾਲ ਢੱਕਣਾ ਪੈਂਦਾ ਹੈ | ਉਪਰੋਕਤ ਪਿੰਡ ਵਾਸੀਆਂ ਤੋਂ ਇਲਾਵਾ ਸਦਾ ਰਾਮ, ਸੰਤੋਖ ਸਿੰਘ, ਪਰਮਜੀਤ, ਰਾਮ ਪਾਲ ਆਦਿ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਛੱਪੜ ਵਿੱਚ ਫੈਲੀ ਗੰਦਗੀ ਦੀ ਸਫ਼ਾਈ ਲਈ ਪਿੰਡ ਦੀ ਪੰਚਾਇਤ ਨੂੰ ਵੱਡੀ ਗ੍ਰਾਂਟ ਜਲਦ ਤੋਂ ਜਲਦ ਦੇਵੇ ਤਾਂ ਜੋ ਛੱਪੜ ਦੀ ਸਫ਼ਾਈ ਹੋਣ ਨਾਲ ਪਿੰਡ ਵਾਸੀਆਂ ਨੂੰ ਰਾਹਤ
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮਾਂ ਬੋਲੀ ਸਾਡਾ ਗਹਿਣਾ ਹੈ -ਰਾਜ ਕੁਮਾਰ ਡੀ.ਐੱਸ.ਪੀ ਅਗਲੀ ਖ਼ਬਰ ਸੜਕ 'ਤੇ ਬਣੇ ਛੱਪੜਾਂ ਕਾਰਨ ਲੋਕ ਡਾਢੇ ਪ੍ਰੇਸ਼ਾਨ
Ad Position 24