ਨਵਾਂਸ਼ਹਿਰ, 22 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਇੱਕ ਕਵੀ ਦਰਬਾਰ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਪੰਜਾਬ ਸਾਹਿਤ ਸਭਾ ਦੇ ਦਫ਼ਤਰ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਕੀਤਾ ਗਿਆ | ਜਿਸ ਦੇ ਮੁੱਖ ਮਹਿਮਾਨ ਡੀ.ਐਸ.ਪੀ ਸਿਟੀ ਰਾਜਕੁਮਾਰ ਸਨ | ਇਸ ਪ੍ਰੋਗਰਾਮ ਦੇ ਵਿੱਚ ਦੋ ਵਿੱਛੜ ਚੁੱਕੇ ਸਾਹਿਤਕਾਰ ਸਭਾ ਦੇ ਬਾਨੀ ਪ੍ਰਧਾਨ ਗੁਰਚਰਨ ਬੱਧਣ ਅਤੇ ਸਭਾ ਦੇ ਜਨਰਲ ਸਕੱਤਰ ਮਰਹੂਮ ਤਰਸੇਮ ਸਾਕੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਰਾਜਕੁਮਾਰ ਡੀ.ਐਸ.ਪੀ ਨਵਾਂਸ਼ਹਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਪੰਜਾਬੀਆਂ ਦੀ ਆਣ, ਸ਼ਾਨ ਅਤੇ ਗਹਿਣਾ ਹੈ, ਸਾਨੂੰ ਸਾਰਿਆਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਹਨਾਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਪੰਜਾਬ ਸਾਹਿਤ ਸਭਾ ਵਲੋਂ ਦਿਨ-ਰਾਤ ਕੀਤੀ ਜਾ ਰਹੀ ਸੇਵਾ ਲਈ ਪ੍ਰਸ਼ੰਸਾ ਕੀਤੀ | ਉਹਨਾਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਈਏ | ਇਸ ਮੌਕੇ ਲੋਕ ਗਾਇਕ ਹਰਦੇਵ ਚਾਹਲ ਦੀ ਆਵਾਜ਼ ਵਿੱਚ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਗੀਤ 'ਨਵਾਂਸ਼ਹਿਰ ਸਾਹਿਤ ਤੋਂ ਸੰੁਨਾ ਹੋਇਆ' ਵੀ ਰਿਲੀਜ਼ ਕੀਤਾ ਗਿਆ | ਇਸ ਮੌਕੇ ਹਰਬਲਾਸ ਬੱਧਣ ਦਾ ਕਰਨੈਲ ਦਰਦੀ ਦੀ ਆਵਾਜ਼ ਦੇ ਵਿੱਚ ਰਿਕਾਰਡ ਗੀਤ ਕਾਰਵਾਂ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪੰਜਾਬ ਸਾਹਿਤ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਦਰਸ਼ਨ ਦਰਦੀ ਪ੍ਰਧਾਨ, ਵਾਸਦੇਵ ਪਰਦੇਸੀ, ਬਹਾਦਰ ਚੰਦ ਅਰੋੜਾ, ਵੀਨਾ, ਸ਼ਮ੍ਹਾ ਮੱਲ੍ਹਣ, ਲਖਵਿੰਦਰ ਲੱਖਾ ਸੂਰਾਪੁਰੀ ਪ੍ਰਧਾਨ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਤੇ ਲੋਕ ਗਾਇਕ ਹਰਦੇਵ ਚਾਹਲ, ਸੁਨੀਤਾ ਬੱਧਣ, ਬਲਵਿੰਦਰ ਕਲੇਰ, ਸਵਰਨ ਕੌਰ, ਗੁਰਬਖ਼ਸ਼ ਕੌਰ, ਪ੍ਰੀਆ, ਹਰੀ ਕਿ੍ਸ਼ਨ ਸਿੰਘ ਪਟਵਾਰੀ, ਚਮਨ ਮੱਲਪੁਰੀ, ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਰਾਮਨਾਥ ਕਟਾਰੀਆ, ਸੁੱਚਾ ਰਾਮ ਜਾਡਲਾ ਆਦਿ ਵੀ ਹਾਜ਼ਰ ਸਨ |