ਬੰਗਾ, 22 ਫਰਵਰੀ (ਕੁਲਦੀਪ ਸਿੰਘ ਪਾਬਲਾ) - ਖਾਲਸਾ ਪੰਥ ਦੀ ਜਨਮ ਭੂਮੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਲੇ ਮਹੱਲੇ ਮੇਲੇ 'ਤੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਲੰਗਰਾਂ ਸਬੰਧੀ ਬੰਗਾ-ਗੜ੍ਹਸ਼ੰਕਰ ਮਾਰਗ 'ਤੇ ਸਥਿਤ ਦਸ਼ਮੇਸ਼ ਲੰਗਰ ਹਾਲ ਪਿੰਡ ਪੱਲੀ ਝਿੱਕੀ ਵਿਖੇ ਤਿਆਰੀਆਂ ਬੜੇ ਜੋਰਾਂ ਸ਼ੋਰਾਂ ਨਾਲ ਸੇਵਾਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਸਬੰਧ ਵਿੱਚ 28 ਫਰਵਰੀ ਤੋਂ ਲੰਗਰ ਸ਼ੁਰੂ ਕੀਤੇ ਜਾਣਗੇ ਅਤੇ ਪੰਜ ਮਾਰਚ ਨੂੰ ਸਮੂਹ ਸਮਾਪਤੀ ਕੀਤੀ ਜਾਵੇਗੀ | ਇਹ ਲੰਗਰ ਦਿਨ ਰਾਤ ਲਗਾਤਾਰ 24 ਘੰਟੇ ਸੰਗਤਾਂ ਲਈ ਖੁੱਲੇ ਰਹਿਣਗੇ | ਇਨ੍ਹਾਂ ਲੰਗਰਾਂ ਦੀ ਸੇਵਾ ਸਮੂਹ ਨਗਰ ਨਿਵਾਸੀ, ਐਨ.ਆਰ.ਆਈ ਵੀਰ, ਸਮੂਹ ਇਲਾਕਾ ਨਿਵਾਸੀ ਅਤੇ ਪਿੰਡ ਪੱਲੀ ਉੱਚੀ, ਪਿੰਡ ਸੂਰਾਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਵਾਇਸ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸੈਕਟਰੀ ਸਤਨਾਮ ਸਿੰਘ ਪਾਬਲਾ, ਬਲਦੇਵ ਸਿੰਘ ਪਾਬਲਾ ਚੇਅਰਮੈਨ, ਮਹਿੰਦਰ ਸਿੰਘ ਬਿਜਲੀ ਵਾਲਾ, ਕਿਰਪਾਲ ਸਿੰਘ ਪਾਬਲਾ ਮੰਡੀਲਾ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਰਣਜੀਤ ਸਿੰਘ ਪਾਬਲਾ, ਹਰਪ੍ਰੀਤ ਸਿੰਘ ਪਾਬਲਾ, ਜਸਕਰਨ ਸਿੰਘ ਪਾਬਲਾ, ਪ੍ਰਭਦੀਪ ਸਿੰਘ, ਪਰਮਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਜਸਬੀਰ ਸਿੰਘ ਜੱਸਾ, ਰੇਸ਼ਮ ਸਿੰਘ ਭੋਲਾ, ਗੁਰਪ੍ਰੀਤ ਸਿੰਘ ਸੋਨੂੰ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਪਾਬਲਾ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਫੌਜੀ, ਜਸਕਰਨ ਸਿੰਘ ਪਾਬਲਾ, ਪਰਮਿੰਦਰ ਸਿੰਘ ਦਰੜ, ਹਰਪ੍ਰੀਤ ਸਿੰਘ ਕਾਲਾ ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |