27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰਜਰ ਗੌਰਵ ਸੋਸਾਇਟੀ ਨੇ ਅਸ਼ੋਕ ਨਾਨੋਵਾਲ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 23-02-2026
ਕਾਠਗੜ੍ਹ, 22 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਉੱਘੇ ਸਮਾਜ ਸੇਵੀ ਅਸ਼ੋਕ ਕੁਮਾਰ ਨਾਨੋਵਾਲ ਵਲੋਂ ਸਮਾਜ ਅੰਦਰ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਗੁਰਜਰ ਗੌਰਵ ਸੁਸਾਇਟੀ ਨੇ ਇਨ੍ਹਾਂ ਨੂੰ ਵੱਡਾ ਮਾਣ ਬਖਸ਼ਿਆ ਹੈ ਅਤੇ ਸੁਸਾਇਟੀ ਦੀ ਕਾਰਜਕਾਰਨੀ ਨੇ ਇਨ੍ਹਾਂ ਨੂੰ ਸੁਸਾਇਟੀ ਅੰਦਰ ਚੀਫ ਪੈਟਰਨ ਦੀ ਸਨਮਾਨਯੋਗ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਸੁਸਾਇਟੀ ਦੇ ਸੀਨੀਅਰ ਆਗੂ ਵਰਿੰਦਰ ਬਜਾੜ ਨੇ ਦੱਸਿਆ ਕਿ ਸੁਸਾਇਟੀ ਭਵਿੱਖ ਅੰਦਰ ਸਮਾਜ ਦੇ ਸਰਬਪੱਖੀ ਵਿਕਾਸ ਅਤੇ ਸਮਾਜ ਸੁਧਾਰ ਦੇ ਕੰਮਾਂ ਦੇ ਨਾਲ-ਨਾਲ ਸਮਾਜ ਦੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ 'ਚ ਉਤਸ਼ਾਹਿਤ ਕਰੇਗੀ | ਉਨ੍ਹਾਂ ਦੱਸਿਆ ਕਿ ਸਮੂਹ ਮੈਂਬਰਾਂ ਨੇ ਅਸ਼ੋਕ ਕੁਮਾਰ ਨਾਨੋਵਾਲ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ | ਇਸ ਨਾਲ ਸੁਸਾਇਟੀ ਪਹਿਲਾਂ ਨਾਲੋਂ ਹੋਰ ਵੀ ਤਰੱਕੀ ਕਰੇਗੀ | ਅਸ਼ੋਕ ਕੁਮਾਰ ਨਾਨੋਵਾਲ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਅੰਦਰ ਉਹ ਸੁਸਾਇਟੀ ਦੀ ਹਰ ਗਤੀਵਿਧੀ 'ਚ ਵੱਧ-ਚੜ੍ਹ ਕੇ ਹਿੱਸਾ ਲੈਣਗੇ | ਇਸ ਮੌਕੇ ਉਨ੍ਹਾਂ ਆਪਣੇ ਨਿੱਜੀ ਫੰਡਾਂ ਵਿਚੋਂ ਸੁਸਾਇਟੀ ਨੂੰ 11 ਲੱਖ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ | ਵਰਿੰਦਰ ਬਜਾੜ ਨੇ ਦੱਸਿਆ ਕਿ ਸੁਸਾਇਟੀ ਵਲੋਂ ਨਵਾਂਸ਼ਹਿਰ ਵਿਖੇ ਭਵਿੱਖ 'ਚ ਇਕ ਭਵਨ ਦੀ ਉਸਾਰੀ ਕਰਕੇ ਸਮਾਜ ਦੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸਮਾਜ ਸੁਧਾਰਕ ਪ੍ਰੋਗਰਾਮ ਉਲੀਕੇ ਜਾਣਗੇ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚੌਧਰੀ ਰਾਮ ਕੁਮਾਰ ਡੀ.ਐੱਸ.ਪੀ., ਵਰਿੰਦਰ ਕੁਮਾਰ ਬਜਾੜ, ਸਤਪਾਲ ਮੀਲੂ, ਅਵਤਾਰ ਸਿੰਘ ਇੰਸਪੈਕਟਰ ਸਿਟੀ ਨਵਾਂਸ਼ਹਿਰ, ਅਸ਼ੋਕ ਕੁਮਾਰ ਇੰਸਪੈਕਟਰ ਪੁਲਿਸ, ਸੁਭਾਸ਼ ਪੰਡੋਰੀ ਅਤੇ ਗੁਰਵਿੰਦਰ ਸਿੰਘ ਜੀਤਪੁਰ ਆਦਿ ਮੈਂਬਰਾਂ ਨੇ ਅਸ਼ੋਕ ਕੁਮਾਰ ਨਾਨੋਵਾਲ ਨੂੰ ਵਧਾਈ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ 'ਚ ਸਾਲਾਨਾ ਖੇਡ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਖ਼ਬਰ ਦਸਮੇਸ਼ ਲੰਗਰ ਹਾਲ ਪੱਲੀ ਝਿੱਕੀ ਵਿਖੇ ਹੋਲੇ ਮਹੱਲੇ 'ਤੇ ਲੰਗਰਾਂ ਦੀਆਂ ਤਿਆਰੀਆਂ ਸ਼ੁਰੂ
Ad Position 24