28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਕਰਵਾਇਆ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 23-02-2026
ਕਟਾਰੀਆਂ, 22 ਫਰਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਮਹਿੰਦਰ ਪਾਲ ਸਿੰਘ, ਭਾਈ ਅਤਰਪ੍ਰੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਹਰਜੋਤ ਸਿੰਘ, ਸੰਤ ਬਾਬਾ ਕਸ਼ਮੀਰਾ ਸਿੰਘ ਭਰੋਲੀ, ਭਾਈ ਅਰਸ਼ਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਆਦਿ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਵੀਰ ਸਿੰਘ ਦੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਜਥੇ. ਜਗਦੇਵ ਸਿੰਘ ਕੰਦੋਲਾ, ਜਥੇ. ਦਮਨਜੋਤ ਸਿੰਘ ਸੰਧੂ, ਬਿੰਦਰ ਸਿੰਘ, ਸੁਖਵਿੰਦਰ ਸਿੰਘ, ਡਾ. ਰਛਪਾਲ ਸਿੰਘ ਕੈਂਥ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਆਦਿ ਸੇਵਾਦਾਰਾਂ ਵਲੋਂ ਕੀਰਤਨੀ ਤੇ ਢਾਡੀ ਜਥਿਆਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਸੰਤ ਜੀਤ ਸਿੰਘ ਜੌਹਲਾਂ ਵਾਲਿਆਂ ਨੇ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ | ਸੇਵਾਦਾਰਾਂ ਵਲੋਂ ਸੰਤ ਜੀਤ ਸਿੰਘ ਜੌਹਲਾਂ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗ੍ਰੰਥੀ ਭਾਈ ਦਿਲਬਾਗ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਜਥੇ. ਜਗਦੇਵ ਸਿੰਘ ਕੰਦੋਲਾ, ਭਾਈ ਗੁਰਵਿੰਦਰ ਸਿੰਘ, ਇੰਡੀਅਨ ਓਵਰਸੀਜ ਕਮੇਟੀ ਯੂ. ਕੇ ਦੇ ਚੇਅਰਮੈਨ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਮੋਹਣ ਸਿੰਘ ਸੰਧੂ ਯੂ. ਕੇ ਭਗਤਾ ਦਾ, ਸੁਖਵਿੰਦਰ ਕੌਰ, ਪਾਲ ਸਿੰਘ, ਜਥੇ. ਮੱਖਣ ਸਿੰਘ ਸੰਧੂ, ਸੈਕਟਰੀ ਬਲਵੀਰ ਸਿੰਘ ਸੰਧੂ, ਜਥੇ. ਹਰਜੀਤ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ, ਉਂਕਾਰ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਰਮਨਪ੍ਰੀਤ ਕੌਰ ਸੰਧੂ, ਕੀਰਤ ਸੰਧੂ, ਜੀਤ ਸਿੰਘ, ਜਸਵੀਰ ਸਿੰਘ, ਜਥੇ. ਸਰਵਣ ਸਿੰਘ ਭਰੋਲੀ, ਮੱਖਣ ਸਿੰਘ ਭਰੋਲੀ, ਅਮਰਜੀਤ ਸਿੰਘ ਭਰੋਲੀ, ਬਲਿਹਾਰ ਸਿੰਘ ਭਰੋਲੀ, ਬਖਸ਼ੀਸ਼ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਕੰਦੋਲਾ, ਗੁਰਪਾਲ ਸਿੰਘ ਸੰਧੂ, ਫਰਿੰਦਰ ਹੀਰਾ, ਸੁਖਦੇਵ ਸਿੰਘ, ਸੋਢੀ ਸਿੰਘ, ਮਲਕੀਤ ਸਿੰਘ ਸੰਧੂ, ਪ੍ਰਵੀਨ ਹੀਰਾ, ਟੇਕ ਚੰਦ, ਮਹਿੰਦਰ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਸੰਧੂ, ਭਾਈ ਕੁਲਵਿੰਦਰ ਸਿੰਘ, ਜੋਰਾਵਰ ਸਿੰਘ, ਜਸਵੰਤ ਹੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭਰਥਲਾ ਵਿਖੇ ਲਗਾਇਆ ਫ਼ੌਜ 'ਚ ਭਰਤੀ ਸੰਬੰਧੀ ਸਿਖਲਾਈ ਕੈਂਪ ਅਗਲੀ ਖ਼ਬਰ ਪਠਲਾਵਾ ਸੰਸਥਾ ਵਲੋਂ ਲਧਾਣਾ ਉੱਚਾ ਰੋਡ 'ਤੇ ਰੇਡੀਅਮ ਯੁਕਤ ਰਿਫਲੈਕਟਰ ਲਗਾਏ
Ad Position 24