28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਭਰਥਲਾ ਵਿਖੇ ਲਗਾਇਆ ਫ਼ੌਜ 'ਚ ਭਰਤੀ ਸੰਬੰਧੀ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 23-02-2026
ਰੱਤੇਵਾਲ, 22 ਫਰਵਰੀ (ਅਸ਼ੋਕ ਕੁਮਾਰ ਲੀਲ) - ਪਿੰਡ ਭਰਥਲਾ ਵਿਖੇ ਕੋਚ ਰਮਨਦੀਪ ਸਿੰਘ ਦੀ ਅਗਵਾਈ ਹੇਠ ਆਰਮੀ ਵੱਲੋਂ ਕੈਂਪ ਲਗਾਇਆ ਗਿਆ | ਜਿਸ ਵਿੱਚ ਬੱਚਿਆਂ ਨੂੰ ਫੌਜ ਦੀ ਭਰਤੀ ਸਬੰਧੀ ਜਾਗਰੂਕ ਕੀਤਾ ਗਿਆ | ਆਰਮੀ ਵਿੱਚ ਹੋਣ ਵਾਲੀ ਭਰਤੀ ਦੇ ਫਾਰਮ ਭਰੇ ਗਏ | ਜਿੱਥੇ ਲਗਪਗ 100 ਦੇ ਕਰੀਬ ਬੱਚਿਆਂ ਨੇ ਲਾਭ ਉਠਾਇਆ | ਕੋਚ ਰਮਨਦੀਪ ਨੇ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਬੱਚਿਆਂ ਨੂੰ ਮੁਫ਼ਤ ਵਿੱਚ ਫ਼ੌਜ ਤੇ ਪੁਲਿਸ ਲਈ ਟ੍ਰੇਨਿੰਗ ਦੇ ਰਹੇ ਹਨ ਤੇ ਹੁਣ ਵੀ ਟ੍ਰੇਨਿੰਗ ਦੇ ਰਹੇ ਹਨ | ਬੱਚਿਆਂ ਨੂੰ ਫੌਜ ਵਿੱਚ ਭਰਤੀ ਕਰਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ | ਆਰਮੀ ਜਵਾਨਾਂ ਵੱਲੋਂ ਬੱਚਿਆਂ ਨੂੰ ਸਿੱਖ ਰੈਜੀਮੈਂਟ ਜੀ.ਡੀ ਅਤੇ ਹੋਰ ਭਰਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਫਾਰਮ ਭਰਨ ਸਮੇਂ ਭਰਤੀ ਦੇ ਨਿਯਮਾਂ ਅਤੇ ਕਿਸ ਲਈ ਭਰਤੀ ਹੋਣਾ ਹੈ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ 'ਤੇ ਲਵਪ੍ਰੀਤ ਸਿੰਘ ਖਾਲਸਾ, ਵਿਸ਼ਾਲ ਸ਼ਰਮਾ, ਸ਼ਾਮ ਬੱਧਣ ਸਰਪੰਚ, ਨਰੇਸ਼ ਕੁਮਾਰ, ਮਨਦੀਪ ਸਿੰਘ ਮੌਜੂਦ ਸਨ | ਸਿੱਖ ਰੈਜੀਮੈਂਟ ਦੇ ਜਵਾਨ ਹਰਬਾਜ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਮਹਿੰਦਰ ਪਾਲ ਸਿੰਘ, ਲਖਵਿੰਦਰ ਸਿੰਘ ਨੇ ਇਸ ਕੈਂਪ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਵੁਮਨ ਕਾਲਜ ਦੀ ਬੈਸਟ ਅਥਲੀਟ ਰਮਨਪ੍ਰੀਤ ਕਲੇਰ ਅਕੈਡਮੀ ਵਲੋਂ ਸਨਮਾਨਿਤ ਅਗਲੀ ਖ਼ਬਰ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਕਰਵਾਇਆ...
Ad Position 24