28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵੁਮਨ ਕਾਲਜ ਦੀ ਬੈਸਟ ਅਥਲੀਟ ਰਮਨਪ੍ਰੀਤ ਕਲੇਰ ਅਕੈਡਮੀ ਵਲੋਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-02-2026
ਮੁਕੰਦਪੁਰ, 22 ਫਰਵਰੀ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਕਾਲਜ ਫਾਰ ਵੁਮਨ ਬੰਗਾ ਵਿਖੇ ਹੋਈ ਸਲਾਨਾ ਅਥਲੈਟਿਕ ਮੀਟ ਵਿੱਚ ਬੈਸਟ ਐਥਲੀਟ ਚੁਣੀ ਗਈ ਰਮਨਪ੍ਰੀਤ ਕੌਰ ਜਿਸ ਨੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਵਿੱਚ 3 ਸੋਨ ਤਮਗੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ, ਦਾ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜ਼ੀਆਂ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਕੈਡਮੀ ਦੇ ਸੰਚਾਲਕ ਅਤੇ ਵਰਲਡ ਵੈਟਰਨ ਅਥਲੀਟ ਰਬਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਬੰਗਾ ਨਜ਼ਦੀਕ ਕਟਾਰੀਆਂ ਪਿੰਡ ਦੀ ਜੰਮਪਲ ਰਮਨਪ੍ਰੀਤ ਕੌਰ ਕਲੇਰ ਅਕੈਡਮੀ ਦੀ ਬਚਪਨ ਤੋਂ ਐਥਲੀਟ ਚਲੀ ਆ ਰਹੀ ਹੈ ਜਿਸ ਨੇ ਗੁਰੂ ਨਾਨਕ ਕਾਲਜ ਬੰਗਾ ਦੀ ਸਲਾਨਾ ਐਥਲੈਟਿਕਸ ਮੀਟ ਤਿੰਨ ਦੌੜਾਂ ਵਿੱਚੋਂ ਅੱਬਲ ਰਹਿ ਕੇ ਜਿੱਥੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਉਥੇ ਨਾਲ ਹੀ ਕਲੇਰ ਐਥਲੈਟਿਕਸ ਅਕੈਡਮੀ ਦਾ ਸਿਰ ਵੀ ਮਾਣ ਨਾਲ ਉੱਚਾ ਕਰਵਾਇਆ | ਇਸ ਕਰਕੇ ਅਕੈਡਮੀ ਵਿਖੇ ਰਮਨਪ੍ਰੀਤ ਕੌਰ ਨੂੰ ਇੱਕ ਸੋਨੇ ਦਾ ਤਗਮਾ ਅਤੇ 2100 ਰੁਪਏ ਦੀ ਨਕਦ ਰਾਸ਼ੀ ਦੇ ਨਾਲ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਉਹਨਾਂ ਕਿਹਾ ਕਿ ਸਾਨੂੰ ਇਸ ਬੱਚੀ ਤੋਂ ਛੋਟੀ ਉਮਰੇ ਹੀ ਬਹੁਤ ਆਸਾਂ ਤੇ ਉਮੀਦਾਂ ਸਨ ਜਿਨ੍ਹਾਂ ਨੂੰ ਇਹ ਬੱਚੀ ਕਦਮ ਦਰ ਕਦਮ ਪੂਰੀਆਂ ਕਰ ਰਹੀ ਹੈ | ਇਸ ਮੌਕੇ ਸਾਬਕਾ ਸਰਪੰਚ ਬਿਸ਼ੰਬਰ ਲਾਲ, ਅਵਤਾਰ ਸਿੰਘ, ਰਣਧੀਰ ਸਿੰਘ, ਪਰਮਜੀਤ ਸਿੰਘ, ਜਗਦੀਸ਼ ਬਸਰਾ, ਨਵੀਨ ਮਹੇ, ਰਵਿੰਦਰ ਕੁਮਾਰ ਤੇ ਰੂਪ ਲਾਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਥਾਣਿਆਂ 'ਚ ਪੁਲਿਸ ਨਫ਼ਰੀ ਦੀ ਘਾਟ, ਪ੍ਰੰਤੂ ਡੇਰਿਆਂ ਦੀ ਸੁਰੱਖਿਆ ਲਈ 24 ਘੰਟੇ ਮੁਲਾਜ਼ਮ ਤਾਇਨਾਤ ਅਗਲੀ ਖ਼ਬਰ ਪਿੰਡ ਭਰਥਲਾ ਵਿਖੇ ਲਗਾਇਆ ਫ਼ੌਜ 'ਚ ਭਰਤੀ ਸੰਬੰਧੀ ਸਿਖਲਾਈ ਕੈਂਪ
Ad Position 24