ਸੜੋਆ, 23 ਫਰਵਰੀ (ਹਰਮੇਲ ਸਹੂੰਗੜਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ. ਕੇ ਸ਼ਰਮਾ ਵਲੋਂ ਅਕਾਲੀ ਦਲ ਦੇ ਉੱਘੇ ਲੀਡਰ ਦਿਲਾਵਰ ਸਿੰਘ ਦਿਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸੂਬੇ ਦੇ ਵਪਾਰ ਵਿੰਗ ਦੀ ਕੋਰ ਕਮੇਟੀ ਦੀ ਜਿੰਮੇਵਾਰੀ ਸੌਂਪਣ ਨਾਲ ਬਲਾਚੌਰ ਤੇ ਸੜੋਆ ਦੇ ਇਲਾਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਰ ਮਜ਼ਬੂਤੀ ਮਿਲੇਗੀ। ਇਹ ਪ੍ਰਗਟਾਵਾ ਕਰਦਿਆਂ ਉੱਗੇ ਕਾਰੋਬਾਰੀ ਨੇਤਾ ਅਸ਼ੋਕ ਨਾਨੋਵਾਲ, ਬਹਾਦਰ ਸਿੰਘ ਪੈਲੀ, ਜਥੇਦਾਰ ਸਤਨਾਮ ਸਿੰਘ ਸਹੂੰਗੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਜਿਮੀਦਾਰ ਭਰਾ ਨੂੰ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਦੂਰ ਅੰਦੇਸ਼ੀ ਸਮਝ ਨਾਲ ਦਿਲੀ ਨੂੰ ਕੋਰ ਕਮੇਟੀ ਤੇ ਵਪਾਰ ਵਿੰਗ ਦੀ ਜਿੰਮੇਵਾਰੀ ਦੇ ਕੇ ਹਲਕੇ 'ਚ ਅਕਾਲੀ ਦਲ ਨੂੰ ਹੋਰ ਮਜਬੂਤੀ ਮਿਲੇਗੀ। ਇਸ ਮੌਕੇ ਹਲਕਾ ਪੋਜੇਵਾਲ ਸਰਕਲ ਦੇ ਪ੍ਰਧਾਨ ਮਾਸਟਰ ਦੇਵ ਰਾਜ ਸੰਡਰੇਵਾਲ, ਜੋਗਿੰਦਰ ਸਿੰਘ ਅਟਵਾਲ, ਹਜੂਰਾ ਸਿੰਘ ਪੈਲੀ, ਮਹਿੰਦਰ ਸਿੰਘ ਸਾਬਕਾ ਸਰਪੰਚ ਹਰਜਿੰਦਰ ਸਿੰਘ, ਸ਼ਰਿੰਦਰ ਸਿੰਘ ਛਿੰਦਾ, ਦੀਦਾਰ ਸਿੰਘ, ਸੁਖਵਿੰਦਰ ਸਿੰਘ, ਮਾਸਟਰ ਮਖਤਿਆਰ ਸਿੰਘ, ਪਾਖਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਸੋਨੀ, ਜਸਵੀਰ ਸਿੰਘ ਸੀਰਾ, ਜਸਕਰਨ ਸਿੰਘ ਸੋਹਲ, ਸਰਬਜੀਤ ਸਿੰਘ, ਰਘਬੀਰ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਮੈਂਬਰਾਂ ਨੇ ਧੰਨਵਾਦ ਕੀਤਾ।
ਦਿਲੀ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਹਾਈ ਕਮਾਂਡ ਦਾ ਧੰਨਵਾਦ - ਨਾਨੋਵਾਲ, ਸਹੂੰਗੜਾ,ਪੈਲੀ
ਅਜੀਤ ਡੈਸਕ
24-02-2026