31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲਿਫ਼ਟਿੰਗ ਸਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਏਰੀਏ ਵਿਚ ਕਿਸਾਨੀ ਮੁੜ ਸੁਰਜੀਤ ਹੋਵੇਗੀ -ਬਿ੍ਗੇਡੀਅਰ

Ad Position 21
No active advertisement
ਅਜੀਤ ਡੈਸਕ 24-02-2026
ਰੱਤੇਵਾਲ, 23 ਫਰਵਰੀ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਦੇ ਨਜ਼ਦੀਕ ਪਿੰਡ ਬਾਗੋਂਵਾਲ ਵਿਚ ਲਿਫ਼ਟ ਇਰਰੀਟੇਸਨ ਸਕੀਮ ਤਹਿਤ ਨਹਿਰੀ ਪਾਣੀ ਦੀ ਸਕੀਮ ਚਾਲੂ ਹੋਈ | ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਸਦਕਾ ਤਕਰੀਬਨ 80 ਸਾਲ ਬਾਅਦ ਪੰਜਾਬ ਦੇ ਬਲਾਚੌਰ ਹਲਕੇ ਦੇ ਬੰਜਰ ਇਲਾਕੇ ਦੇ ਪਾਣੀ ਨੂੰ ਤਰਸਦੇ ਖੇਤਾਂ ਨੂੰ ਇਹ ਮੌਕਾ ਨਸੀਬ ਹੋਇਆ | ਉਹਨਾਂ ਕਿਹਾ ਕਿ ਕੰਢੀ ਇਲਾਕੇ ਦੀਆਂ ਬੰਜਰ ਜ਼ਮੀਨਾਂ ਦੀ ਕਿਸਮਤ ਜਾਗ ਪਈ ਅਤੇ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਲਿਖਿਆ ਜਾਵੇਗਾ | ਪਿੰਡ ਬਾਗੋਵਾਲ ਤੇ ਨੇੜਲੇ ਪਿੰਡਾਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਇਹ ਸਕੀਮ ਹੋਰ ਪਿੰਡਾਂ ਵਿੱਚ ਵੀ ਅਗਲੀਆਂ ਸਟੇਜਾਂ ਵਿਚ ਜਲਦ ਲਾਗੂ ਕੀਤੀ ਜਾਵੇਗੀ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਨੌਜਵਾਨ ਜੋ ਵਿਦੇਸ਼ਾਂ ਨੂੰ ਜਾ ਰਹੇ ਹਨ ਉਹਨਾਂ ਨੂੰ ਸਾਡੀ ਸਰਕਾਰ ਆਪਣੇ ਘਰਾਂ ਵਿੱਚ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਦੇਵੇਗੀ | ਇਸ ਲਈ ਮੁੱਖ ਮੰਤਰੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ | ਹੁਣ ਸਾਡੇ ਨੌਜਵਾਨ ਘਰ ਵਿੱਚ ਮਿਹਨਤ ਕਰਕੇ ਖੇਤੀਬਾੜੀ ਦੇ ਕੰਮ ਵਿੱਚ ਲੱਖਾਂ ਰੁਪਏ ਕਮਾ ਸਕਦੇ ਹਨ | ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੁਟੀਆ ਸਾਹਿਬ ਕਰਨਾਲ ਵਿਖੇ ਸਾਲਾਨਾ ਸੰਤ ਸਮਾਗਮ 25 ਤੋਂ ਅਗਲੀ ਖ਼ਬਰ ਦਿਲੀ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਹਾਈ ਕਮਾਂਡ ਦਾ ਧੰਨਵਾਦ - ਨਾਨੋਵਾਲ, ਸਹੂੰਗੜਾ,ਪੈਲੀ
Ad Position 24