01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੁਟੀਆ ਸਾਹਿਬ ਕਰਨਾਲ ਵਿਖੇ ਸਾਲਾਨਾ ਸੰਤ ਸਮਾਗਮ 25 ਤੋਂ

Ad Position 21
No active advertisement
ਅਜੀਤ ਡੈਸਕ 24-02-2026
ਬਲਾਚੌਰ, 23 ਫਰਵਰੀ (ਨਰੇਸ਼ ਧੌਲ) - ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਦੇ ਦੂਜੇ ਗੱਦੀ ਨਸ਼ੀਨ ਸਤਿਗੁਰ ਓਾਕਾਰਾ ਨੰਦ ਮਹਾਰਾਜ ਭੂਰੀ ਵਾਲੇ ਗਰੀਬ ਦਾਸੀ ਆਸ਼ਰਮ ਨੇੜੇ ਆਈ.ਟੀ.ਆਈ ਚੌਂਕ ਬਸੰਤ ਬਿਹਾਰ ਗਲੀ ਨੰਬਰ 8 ਕਰਨਾਲ ਹਰਿਆਣਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਸੰਤ ਸਮਾਗਮ ਸਤਿਗੁਰ ਅਨੁਭਵਾ ਨੰਦ ਮਹਾਰਾਜ ਅਤੇ ਸਤਿਗੁਰ ਦਾਸਾ ਨੰਦ ਮਹਾਰਾਜ ਦੇ ਆਸ਼ੀਰਵਾਦ ਸਦਕਾ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ 25 ਫਰਵਰੀ ਤੋਂ ਸ਼ਰਧਾ ਅਤੇ ਸਤਿਕਾਰ ਸਹਿਤ ਸ਼ੁਰੂ ਕਰਵਾਇਆ ਜਾ ਰਿਹਾ ਹੈ | ਆਸ਼ਰਮ ਦੇ ਮੁੱਖ ਸੇਵਾਦਾਰ ਅਤੇ ਸਤਿਗੁਰ ਓਾਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਠੇਕੇਦਾਰ ਚਰਨਜੀਤ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 25 ਫਰਵਰੀ ਨੂੰ ਅਚਾਰਿਆ ਗਰੀਬ ਦਾਸ ਰਚਿਤ ਬਾਣੀ ਦੇ ਪਾਠ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ 27 ਫਰਵਰੀ ਨੂੰ ਸੰਪੂਰਨ ਭੋਗ ਪਾਏ ਜਾਣਗੇ | ਸੰਧਿਆ ਆਰਤੀ ਅਤੇ ਸਤਿਸੰਗ ਰੋਜ਼ਾਨਾ ਰਾਤ 8 ਵਜੇ ਤੋਂ 10 ਵਜੇ ਤੱਕ ਹੋਇਆ ਕਰੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਕਰ ਲਈਆਂ ਗਈਆਂ ਹਨ | ਸਮਾਗਮ ਦੌਰਾਨ ਅਚਾਰਿਆ ਨਮਰਤਾ ਨੰਦ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲਾਨਾ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਵਰਤਣਾ ਅਤੇ ਖ਼ਾਕੀ ਗਰੋਹ ਵਲੋਂ ਪਿੰਡਾਂ 'ਤੇ ਹੋ ਰਹੇ ਹਮਲੇ ਚਿੰਤਾਜਨਕ -ਰਾਣਾ ਅਗਲੀ ਖ਼ਬਰ ਲਿਫ਼ਟਿੰਗ ਸਚਾਈ ਸਕੀਮ ਚਾਲੂ ਹੋਣ ਨਾਲ ਕੰਢੀ ਏਰੀਏ ਵਿਚ ਕਿਸਾਨੀ ਮੁੜ ਸੁਰਜੀਤ ਹੋਵੇਗੀ -ਬਿ੍ਗੇਡੀਅਰ
Ad Position 24