01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੁਲਜੀਤ ਸਿੰਘ ਸਰਹਾਲ ਵਲੋਂ ਸੋਨ ਤਗਮਾ ਜੇਤੂ ਪ੍ਰਭਵੀਰ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-02-2026
ਬੰਗਾ, 23 ਫਰਵਰੀ (ਧਰਮਵੀਰ ਪਾਲ) - ਪ੍ਰਸਿੱਧ ਇੰਟਰਨੈਸ਼ਨਲ ਕਰਾਟੇ ਅਤੇ ਕਿੱਕ ਬਾਕਸਿੰਗ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਜੋ ਕਿ ਸੌ ਤੋਂ ਵੱਧ ਸੋਨ ਤਗਮੇ ਜਿੱਤ ਚੁੱਕਾ ਹੈ ਅਤੇ ਵੱਖ-ਵੱਖ ਰਿਕਾਰਡ ਕਾਇਮ ਕਰ ਚੁੱਕਾ ਹੈ ਨੂੰ ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਇਸ ਖਿਡਾਰੀ ਤੋਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਖਿਡਾਰੀ ਨੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੰਚ ਸਾਨੂੰ ਇਸ ਤੋਂ ਬਹੁਤ ਆਸਾਂ ਹਨ | ਇਸ ਮੌਕੇ ਉਨ੍ਹਾਂ ਨੇ ਇਸ ਖਿਡਾਰੀ ਦੇ ਪਿਤਾ ਅਤੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਯੋਗ ਸਿਖਲਾਈ ਅਤੇ ਮਾਰਗ ਦਰਸ਼ਨ ਕਰਕੇ ਇਹ ਖਿਡਾਰੀ ਤਰੱਕੀਆਂ ਕਰ ਰਿਹਾ ਹੈ | ਉਹਨਾਂ ਕਿਹਾ ਕਿ ਹਰ ਮਾਂ ਬਾਪ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਨ ਤੋਂ ਹਿਮਾਚਲ ਸਰਕਾਰ ਗੁਰੇਜ਼ ਕਰੇ - ਲਾਦੀਆਂ ਅਗਲੀ ਖ਼ਬਰ ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਵਰਤਣਾ ਅਤੇ ਖ਼ਾਕੀ ਗਰੋਹ ਵਲੋਂ ਪਿੰਡਾਂ 'ਤੇ ਹੋ ਰਹੇ ਹਮਲੇ ਚਿੰਤਾਜਨਕ -ਰਾਣਾ
Ad Position 24