06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਿਰਪਾਲ ਸਾਗਰ ਅਕਾਦਮੀ ਬਣੀ ਖਿੱਚ ਦਾ ਕੇਂਦਰ- ਡਾ. ਕੁੰਜਾਹੀ

Ad Position 21
No active advertisement
ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਦੀਦਾਰ ਸਿੰਘ ਸ਼ੇਤਰਾ)-ਕੁਦਰਤ ਦੀ ਗੋਦ ਵਿਚ ਸਤਲੁਜ ਨਦੀ ਦੇ ਸ਼ਾਂਤ ਸੱਜੇ ਕੰਢੇ 'ਤੇ 200 ਏਕੜ ਰਕਬੇ ਵਿੱਚ ਫੈਲੀ ਇਸ ਵਿਲੱਖਣ ਵਿੱਦਿਅਕ ਸੰਸਥਾ ਦੀ ਸਥਾਪਨਾ 1989 ਵਿਚ ਡਾ. ਹਰਭਜਨ ਸਿੰਘ ਅਤੇ ਬੀਜੀ ਸੁਰਿੰਦਰ ਕੌਰ ਵਲੋਂ 75 ਵਿਦਿਆਰਥੀਆਂ ਨਾਲ ਸ਼ੁਰੂ ਕੀਤੀ ਗਈ ਸੀ | ਜਿਹੜੀ ਅੱਜ ਇਕ ਵਿਸ਼ਵ-ਸਤਰੀ ਵਿੱਦਿਅਕ ਸੰਸਥਾ ਬਣ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਾ. ਸੁਰਜੀਤ ਸਿੰਘ ਕੁੰਜਾਹੀ ਨੇ ਕਿਹਾ ਕਿ ਜ਼ਿੰਮੇਵਾਰ, ਆਤਮਵਿਸ਼ਵਾਸੀ ਅਤੇ ਵਿਸ਼ਵ-ਜਾਗਰੂਕ ਨਾਗਰਿਕ ਤਿਆਰ ਕਰਨ ਵਾਲੀ ਇਹ ਇੱਕ ਵਿਲੱਖਣ ਪਛਾਣ ਸਿਰਜਦੀ ਹੈ | ਜਿਥੇ ਸੰਸਥਾ ਦਾ ਫ਼ਲਸਫ਼ਾ 'ਕੁਦਰਤ ਸਾਡੀ ਪਾਲਣਹਾਰ ਹੈ' ਦੇ ਨਾਲ ਵਿਦਿਆਰਥੀਆਂ ਨੂੰ ਕੁਦਰਤ, ਸਿਰਜਣਾਤਮਕਤਾ ਅਤੇ ਅਸਲ ਜੀਵਨ ਦੇ ਤਜ਼ਰਬਿਆਂ ਨਾਲ ਜੋੜਦਿਆਂ ਬਚਪਨ ਨੂੰ ਡਿਜ਼ੀਟਲ ਯੰਤਰਾਂ ਤੋਂ ਬਚਾਇਆ ਜਾਂਦਾ ਹੈ | ਅੱਜ ਦੇ ਇਸ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਸਮੇਂ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਡਾ. ਕਰਮਜੀਤ ਸਿੰਘ, ਪਿ੍ੰਸੀਪਲ ਗੁਰਜੀਤ ਸਿੰਘ ਅਤੇ ਉਪ-ਚੇਅਰਪਰਸਨ ਮਿਸਿਜ਼ ਪਰਮਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਪਾਲ ਸਾਗਰ ਅਕੈਡਮੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਵਿਸ਼ਵ ਭਰ ਦੀਆਂ ਸੰਸਕਿ੍ਤੀਆਂ ਦਾ ਅਨੁਭਵ ਕਰਵਾਉਂਦੀ ਆਸਟਰੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਇਟਲੀ ਵਰਗੇ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਅਕ ਟੂਰ ਵੀ ਕਰਵਾਉਂਦੀ ਹੈ | ਇਹ ਅਨੁਭਵ ਵਿਦਿਆਰਥੀਆਂ ਦੇ ਦਿਮਾਗ਼ ਨੂੰ ਵਿਸ਼ਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸੀ ਵਿਸ਼ਵ ਨਾਗਰਿਕ ਬਣਨ ਲਈ ਤਿਆਰ ਕਰਦੇ ਹਨ | ਪਿ੍ੰ. ਗੁਰਜੀਤ ਸਿੰਘ ਜ਼ੋਰ ਦਿੰਦੇ ਹਨ ਕਿ ਹਰੇਕ ਬੱਚਾ ਵਿਲੱਖਣ ਹੈ ਅਤੇ ਉਸ ਨੂੰ ਇੱਕ ਸਿਹਤਮੰਦ, ਸੰਤੁਲਿਤ ਵਾਤਾਵਰਣ ਦੀ ਲੋੜ ਹੈ, ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜ ਕੇ ਸਾਨੂੰ ਉਨ੍ਹਾਂ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪਰਲ ਕੰਪਨੀ 'ਚ ਲਗਾਏ ਪੈਸੇ ਨਿਵੇਸ਼ਕਾਂ ਦੇ ਖਾਤਿਆਂ 'ਚ ਲੱਗੇ ਪੈਣ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24
No active advertisement