ਬੰਗਾ, 8 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਕੌਮਾਂਤਰੀ 'ਮਹਿਲਾ ਦਿਵਸ' ਨੂੰ ਸਮਰਪਿਤ ਇਕ ਸਨਮਾਨ ਸਮਾਗਮ ਸਥਾਨਕ ਅਨਮੋਲ ਪੈਲੇਸ ਹੋਟਲ ਵਿਖੇ ਕਰਵਾਇਆ ਗਿਆ | ਇਸ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਗਤੀਸ਼ੀਲ ਮਹਿਲਾਵਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਤੇ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ | ਸਨਮਾਨ ਹਾਸਲ ਕਰਨ ਵਾਲਿਆਂ 'ਚ ਡਾ. ਬਲਵੀਰ ਕੌਰ, ਪਿ੍ੰਸੀਪਲ ਰਮਨਦੀਪ ਕੌਰ, ਐਡਵੋਕੇਟ ਊਸ਼ਾ ਬੰਗਾ, ਹੌਲਦਾਰ ਰੀਨਾ ਰਾਣੀ, ਸਬ ਪੋਸਟਮਾਸਟਰ ਰਣਵੀਰ ਕੌਰ, ਗ੍ਰਹਿਣੀ ਰਮਨਦੀਪ ਕੌਰ, ਕਾਨੂੰਗੋ ਮਨਜੀਤ ਕੌਰ ਸ਼ਾਮਲ ਸਨ | ਸਮਾਗਮ ਦੇ ਪ੍ਰਬੰਧਕ-ਸੰਚਾਲਕ ਸੁਰਜੀਤ ਮਜਾਰੀ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਸਨਮਾਨ ਦੀ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਪੰਚਾਇਤ ਸੰਮਤੀ ਬੰਗਾ ਦੇ ਚੇਅਰਪਰਸਨ ਬੀਬੀ ਸਤਿੰਦਰ ਕੌਰ ਨੂਰਪੁਰ ਨੇ ਸਾਂਝੇ ਰੂਪ ਵਿੱਚ ਨਿਭਾਈ | ਉਨ੍ਹਾਂ ਸਮਾਜ ਦੀ ਮਜ਼ਬੂਤੀ ਵਿਚ ਮਹਿਲਾ ਵਰਗ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ | ਇਸ ਦੇ ਨਾਲ ਹੀ ਮੀਡੀਆ ਕਰਮੀਆਂ ਦੇ ਜੀਵਨ ਸਾਥੀ ਕਵਿਤਾ ਅੱਬੀ, ਮਨਜੀਤ ਕੌਰ, ਰੀਤਿਕਾ ਰਾਣੀ, ਨੀਲਮ ਕੁਮਾਰੀ, ਰਾਜ ਰਾਣੀ, ਕਾਜਲ, ਸ਼ਰਿਨਾਂ ਅਰੋੜਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |