ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਚੱਲ ਰਹੇ ਸਥਾਨਕ ਮਿਊਾਸਪਲ ਪਬਲਿਕ ਪਾਰਕ ਜੋ ਕਿ ਇਲਾਕੇ ਵਿੱਚ ਇੱਕ ਵਿਲੱਖਣ ਪਛਾਣ ਬਣਾ ਚੁੱਕਾ ਹੈ ਅਤੇ ਜਿਸ ਦੀ ਦੇਖ-ਰੇਖ ਪਬਲਿਕ ਪਾਰਕ ਮੈਨੇਜਮੈਂਟ ਦੇ ਅਧੀਨ ਚਲ ਰਹੀ ਹੈ | ਇਸ ਪਾਰਕ ਦੀ ਸੇਵਾ ਸੰਭਾਲ ਲਈ ਸਮੇਂ-ਸਮੇਂ 'ਤੇ ਤਨ ਮਨ ਧਨ ਨਾਲ ਯੋਗਦਾਨ ਪਾਉਣ ਵਾਲੇ ਐਨ.ਆਰ.ਆਈ ਵੀਰਾਂ ਵਿਚੋਂ ਉਹਨ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਕਿ ਇੱਥੇ ਵਿਸ਼ੇਸ਼ ਤੌਰ 'ਤੇ ਆਏ ਹੋਏ ਸਨ | ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਪਾਰਕ ਮੈਨੇਜਮੈਂਟ ਵਿੱਚ ਸੇਵਾ ਕਰਨ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ ਗਈ ਉੱਥੇ ਕੈਨੇਡਾ ਨਿਵਾਸੀ ਕੁਲਵੀਰ ਸਿੰਘ ਗਰੇਵਾਲ, ਯੂ. ਕੇ ਨਿਵਾਸੀ ਤਰਸੇਮ ਲਾਲ ਅਤੇ ਯੂ.ਐਸ.ਏ ਨਿਵਾਸੀ ਸਰਦਾਰ ਕੁਲਵਿੰਦਰ ਸਿੰਘ ਕੰਦੋਲਾ ਨੂੰ ਸਰੋਪੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਰਕ ਮੈਨੇਜਮੈਂਟ ਮੁਖੀ ਦੀਦਾਰ ਸਿੰਘ ਗਹੂੰਣ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਇਸ ਪਾਰਕ ਦੀ ਸੇਵਾ ਸੰਭਾਲ ਲਈ ਉਹਨਾਂ ਵਲੋਂ ਨਿਰੰਤਰ ਸੇਵਾ ਭੇਜਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ | ਪਾਰਕ ਕਮੇਟੀ ਮੈਂਬਰ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੀਆਂ ਦੋਨੋਂ ਸੰਸਥਾਵਾਂ ਨੂੰ ਵੱਡੇ ਪੱਧਰ 'ਤੇ ਚਲਾਉਣ ਵਿਚ ਜਿੱਥੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੈ ਉੱਥੇ ਇਸ ਇਲਾਕੇ ਦੇ ਐਨ.ਆਰ.ਆਈ ਵੀਰਾਂ ਦਾ ਹਮੇਸ਼ਾ ਬਹੁਤ ਵੱਡਾ ਯੋਗਦਾਨ ਰਿਹਾ ਹੈ | ਇਸ ਮੌਕੇ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਉਪ ਪੁਲਿਸ ਕਪਤਾਨ ਰਾਜ ਕੁਮਾਰ ਨੇ ਮੈਂਬਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਪਬਲਿਕ ਪਾਰਕ ਜਿੱਥੇ ਕਿ ਇਲਾਕੇ ਦੀ ਇੱਕ ਵਿਸ਼ੇਸ਼ ਪਛਾਣ ਬਣ ਚੁੱਕਾ ਹੈ ਉੱਥੇ ਇਸ ਦੀ ਸੇਵਾ ਸੰਭਾਲ ਮੈਂਬਰਾਂ ਵੱਲੋਂ ਹੱਥੀ ਝਾੜੂ ਫੜ੍ਹ ਕੇ ਕੀਤੇ ਜਾਣਾ ਵਰਗੀ ਮਿਸਾਲ ਵੀ ਬਹੁਤ ਘੱਟ ਮਿਲਦੀ ਹੈ | ਇਸ ਮੌਕੇ ਮਹਿੰਦਰ ਪਾਲ ਪ੍ਰਧਾਨ, ਬਲਦੇਵ ਕਿ੍ਸ਼ਨ ਸਾਬਕਾ ਸਰਪੰਚ ਨੌਰਾ, ਬਖਸ਼ੀਸ਼ ਸਿੰਘ, ਰਾਮ ਪਾਲ ਰਾਏ, ਗੁਰਪਾਲ ਸਿੰਘ, ਗਿਆਨ ਸਿੰਘ, ਪਰਮਜੀਤ ਸਿੰਘ ਕੰਧੋਲਾ ਤੇ ਵੱਡੀ ਗਿਣਤੀ ਵਿਚ ਮੈਂਬਰ ਮੌਜੂਦ ਸਨ |