15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਜੇ ਮੰਗੂਪੁਰ ਵਲੋਂ ਵਕੀਲ ਰਾਹੀਂ ਕਰਵਾਈ ਗਈ ਕਾਰਵਾਈ 'ਤੇ ਸਰਕਾਰ ਨੇ ਲਿਆ ਨੋਟਿਸ <br/>

Ad Position 21
No active advertisement
ਅਜੀਤ ਡੈਸਕ 11-03-2026
ਬਲਾਚੌਰ, 10 ਮਾਰਚ (ਨਰੇਸ਼ ਧੌਲ)-ਸਰਕਾਰੀ ਬੋਰਡ 'ਤੇ ਵਰਜਿਤ ਜਾਤੀ ਸੂਚਕ ਸ਼ਬਦ ਲਿਖਣ ਦੇ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ | ਅਜੇ ਮੰਗੂਪੁਰ ਨੇ ਆਪਣੇ ਵਕੀਲ ਰਾਹੀਂ ਕਰਵਾਈ ਗਈ ਕਾਰਵਾਈ 'ਤੇ ਸਰਕਾਰ ਨੇ ਨੋਟਿਸ ਲੈ ਲਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਗਹੂੰਣ ਤੋਂ ਸੜਕ ਬਣਾ ਕੇ ਮੁੱਖ ਮੰਤਰੀ ਦੇ ਨਾਂਅ ਥੱਲੇ ਲੱਗੇ ਬੋਰਡ ਉੱਤੇ ਵਰਜਿਤ ਜਾਤੀ ਸੂਚਕ ਸ਼ਬਦ ਲਿਖਣ ਕਰਕੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਰੋਸ ਫੈਲ ਗਿਆ ਸੀ | ਉਪਰੰਤ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿਚ ਕਾਂਗਰਸ ਆਗੂਆਂ ਵਲੋਂ ਉਸ ਵਿਵਾਦਤ ਬੋਰਡ ਨੂੰ ਪੁੱਟ ਕੇ ਸੁੱਟ ਦਿੱਤਾ ਗਿਆ ਸੀ ਅਤੇ ਅਜੇ ਮੰਗੂਪੁਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣੇ ਵਕੀਲ ਰਾਹੀਂ ਸਬੰਧਤ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ | ਉਸ 'ਤੇ ਸਰਕਾਰ ਨੇ ਵਿਭਾਗੀ ਕਾਰਵਾਈ ਕਰਦੇ ਹੋਏ ਪੰਚਾਇਤ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ ਹੈ, ਜਿਸ 'ਤੇ ਅਜੇ ਮੰਗੂਪੁਰ ਵਲੋਂ ਪ੍ਰੈੱਸ ਵਾਰਤਾ ਕਰਦੇ ਹੋਏ ਇਸ ਹੱਕ ਸੱਚ ਦੀ ਲੜਾਈ ਵਿੱਚ ਲੋਕਾਂ, ਪੰਚਾਇਤਾਂ ਅਤੇ ਰਾਜਨੀਤਕ ਪਾਰਟੀਆਂ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਮੰਗਿਆ ਗਿਆ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸਿੰਘ ਛਿੰਦੀ ਤੇ ਲਾਲ ਬਹਾਦਰ ਗਾਂਧੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂ. ਪੀ. ਐਸ. ਸੀ. 'ਚ ਜਸਪ੍ਰੀਤ ਕੌਰ ਨੇ ਡੇਰਾਬੱਸੀ ਹਲਕੇ ਦਾ ਨਾਂਅ ਕੀਤਾ ਰੌਸ਼ਨ- ਕੇ. ਪੀ. ਸ਼ਰਮਾ ਅਗਲੀ ਖ਼ਬਰ ਕੈਂਟਰ 'ਤੇ ਕਾਰ ਦੀ ਟੱਕਰ 'ਚ ਔਰਤ ਜ਼ਖ਼ਮੀ, ਕੈਂਟਰ ਛੱਡ ਡਰਾਈਵਰ ਹੋਇਆ ਫਰਾਰ
Ad Position 24