15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕੈਂਟਰ 'ਤੇ ਕਾਰ ਦੀ ਟੱਕਰ 'ਚ ਔਰਤ ਜ਼ਖ਼ਮੀ, ਕੈਂਟਰ ਛੱਡ ਡਰਾਈਵਰ ਹੋਇਆ ਫਰਾਰ

Ad Position 21
No active advertisement
ਅਜੀਤ ਡੈਸਕ 11-03-2026
ਮਜਾਰੀ/ਸਾਹਿਬਾ, 10 ਮਾਰਚ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ 'ਤੇ ਕਸਬਾ ਮਜਾਰੀ ਲਾਗੇ ਬੰਦ ਪਏ ਟੋਲ ਪਲਾਜ਼ੇ ਨੇੜੇ ਇਕ ਕੈਂਟਰ ਚਾਲਕ ਵਲੋਂ ਸਾਹਮਣੇ ਤੋਂ ਆਪਣੀ ਸਾਈਡ ਆ ਰਹੀ ਇਕ ਆਰਟੀਕਾ ਕਾਰ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਕਾਰ ਇਕ ਸਾਈਡ ਤੋਂ ਬੁਰੀ ਤਰਾਂ ਨੁਕਸਾਨੀ ਗਈ ਤੇ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਵਿਚੋਂ ਇਕ ਔਰਤ ਜਖਮੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੈਂਟਰ ਨੰਬਰ ਪੀ. ਬੀ. 35 ਜੈਡ 1286 ਗੜ੍ਹਸ਼ੰਕਰ ਵਲੋਂ ਮੱਝਾਂ ਲੈ ਕੇ ਬਲਾਚੌਰ ਵੱਲ ਜਾ ਰਿਹਾ ਸੀ | ਸਾਹਮਣੇ ਬਲਾਚੌਰ ਵਲੋਂ ਗੜ੍ਹਸ਼ੰਕਰ ਵੱਲ ਇਕ ਪਰਮਿਟ ਵਾਲੀ ਆਰਟਿਕਾ ਕਾਰ ਨੰਬਰ ਯੂ. ਪੀ. 24 ਏ. ਟੀ. 9449 ਜੋ ਬਿਲਕੁੱਲ ਆਪਣੀ ਸਾਈਡ ਜਾ ਰਹੀ ਸੀ | ਕੈਂਟਰ ਚਾਲਕ ਨੇ ਕਾਰ ਨੂੰ ਦੂਸਰੇ ਪਾਸੇ ਜਾ ਕੇ ਟੱਕਰ ਮਾਰ ਦਿੱਤੀ | ਜਿਸ ਕਾਰਨ ਕਾਰ ਦਾ ਸੱਜਾ ਪਾਸਾ ਬੁਰੀ ਤਰਾਂ ਨੁਕਸਾਨਿਆ ਗਿਆ ਤੇ ਇਕ ਔਰਤ ਜਖਮੀ ਹੋ ਗਈ | ਜਿਸ ਨੂੰ ਮੌਕੇ 'ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ | ਕੈਂਟਰ ਡਰਾਇਵਰ ਕੈਂਟਰ ਸੜਕ ਦੇ ਵਿਚਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਅਜੇ ਮੰਗੂਪੁਰ ਵਲੋਂ ਵਕੀਲ ਰਾਹੀਂ ਕਰਵਾਈ ਗਈ ਕਾਰਵਾਈ 'ਤੇ ਸਰਕਾਰ ਨੇ ਲਿਆ ਨੋਟਿਸ <br/> ਅਗਲੀ ਖ਼ਬਰ ਬੰਗਾ 'ਚ ਇਕ ਹਸਪਤਾਲ ਦੇ ਬਾਹਰ ਫਾਇਰਿੰਗ <br/>
Ad Position 24