ਬੰਗਾ, 28 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)- ਬੰਗਾ ਵਿਖੇ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ ਅਤੇ ਜੀਓ ਲਾਇਫ ਐਗਰੀਟੈੱਕ ਇੰਡੀਆ ਪ੍ਰਾ: ਲਿ: ਕੰਪਨੀ ਵਲੋਂ ਗੰਨੇ ਦੀ ਬਿਜਾਈ ਤੇ ਸਾਂਭ ਸੰਭਾਲ ਅਤੇ ਪਿਛਲੇ ਸਮੇਂ 'ਚ ਗੰਨੇ ਨੂੰ ਪੇਸ਼ ਆਈਆਂ ਮੁਸ਼ਕਲਾਂ ਦੇ ਹੱਲ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਭਵਿੱਖ 'ਚ ਗੰਨੇ ਦੀ ਪੈਦਾਵਾਰ ਵਧਾਉਣ ਲਈ ਖੇਤੀ ਮਾਹਿਰਾਂ ਨੇ ਬਹੁਤ ਸਾਰੇ ਅਹਿਮ ਨੁਕਤੇ ਸਾਂਝੇ ਕੀਤੇ | ਗੁਰਪ੍ਰੀਤ ਸਿੰਘ ਪਾਬਲਾ ਤੇ ਉਨ੍ਹਾਂ ਦੀ ਸਮੁੱਚੀੇ ਟੀਮ ਦੇ ਬੁਲਾਰਿਆਂ ਨੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਤਕਨੀਕ ਦੀ ਵਰਤੋਂ ਨਾਲ ਖੁਰਾਕੀ ਤੱਤਾਂ ਦਾ ਬਚਾਓ ਅਤੇ ਜਮੀਨ ਦੀ ਵਿਗੜ ਰਹੀ ਸਿਹਤ ਨੂੰ ਸੁਧਾਰਨ 'ਤੇ ਜੋਰ ਦਿੱਤਾ | ਉਨ੍ਹਾਂ ਜੀਮੀਂਦਾਰ ਭਰਾਵਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਮੁਕੰਮਲ ਹੱਲ ਦਿੱਤੇ ਜਾਣਗੇ | ਮੀਟਿੰਗ 'ਚ ਖੇਤੀ ਨੂੰ ਜ਼ਹਿਰ ਮੁਕਤ ਕਰਨ ਦੇ ਵਾਅਦੇ ਵੀ ਕੀਤੇ ਗਏ ਤਾਂ ਜੋ ਦਿਨ ਪ੍ਰਤੀ ਦਿਨ ਵੱਧ ਰਹੀਆਂ ਬਿਮਾਰੀਆਂ ਤੋਂ ਮਨੁੱਖ ਅਤੇ ਹੋਰ ਜੀਵਾਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਜੀਓ ਲਾਇਫ ਕੰਪਨੀ ਦੇ ਖੇਤਰੀ ਮੈਨਜਰ ਪੰਜਾਬ ਪ੍ਰਸ਼ਾਤ ਤਿਆਗੀ, ਕੰਪਨੀ ਦੇ ਏ. ਡੀ. ਜੀ. ਈ. ਰੇਸ਼ਵ ਭਾਰਦਵਾਜ, ਸ: ਗੁਰਪ੍ਰੀਤ ਸਿੰਘ ਪਾਬਲਾ ਮੈਨੇਜਿੰਗ ਡਾਇਰੈਕਟਰ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ, ਅੰਕਿਤ ਕੁਮਾਰ ਏ.ਐਸ.ਐਮ ਨਵਾਂਸ਼ਹਿਰ, ਏ. ਕੇ. ਗੌਡ ਬੀ. ਪੀ ਕਮਰਸ਼ੀਅਲ ਮੁੰਬਈ ਆਦਿ ਹਾਜ਼ਰ ਸਨ |