07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਦਿਆਲਾਂ ਵਿਖੇ ਹਲਕਾ ਵਿਧਾਇਕਾ ਵਲੋਂ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਸੜੋਆ, 28 ਮਾਰਚ (ਹਰਮੇਲ ਸਹੂੰਗੜਾ) - ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਪੰਚਾਇਤਾਂ ਵਿਭਾਗ ਪੰਜਾਬ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਦੀ ਅਗਵਾਈ ਹੇਠ ਪਿੰਡ ਦਿਆਲਾ ਵਿਖੇ ਦੀਵਾਨ ਟੋਡਰ ਮੱਲ੍ਹ ਖੇਡ ਸਟੇਡੀਅਮ ਦੀ ਉਸਾਰੀ ਦੇ ਕੰਮਾਂ ਦਾ ਨਹੀਂ ਪੱਥਰ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਬਲਾਚੌਰ ਨੇ ਆਪਣੇ ਕਰ ਕਲਮਾ ਨਾਲ ਰੱਖਿਆ | ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਨਸ਼ਿਆਂ ਨਾਲ ਬਰਬਾਦ ਹੋ ਚੁੱਕੀ ਨੌਜਵਾਨੀ ਨੂੰ ਬਚਾਉਣ ਲਈ ਤੇ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ | ਉਹਨਾਂ ਕਿਹਾ ਕਿ ਬਲਾਕ ਸੜੋਆ ਵਿੱਚ 15 ਖੇਡ ਸਟੇਡੀਅਮ ਉਸਾਰੇ ਜਾਣਗੇ, ਜਿਸ ਨਾਲ ਨੌਜਵਾਨ ਵਧੇਰੇ ਖੇਡਾਂ ਵੱਲ ਧਿਆਨ ਦੇ ਸਕਣ | ਇਸ ਮੌਕੇ ਹਲਕਾ ਵਿਧਾਇਕਾ ਦਾ ਧੰਨਵਾਦ ਕਰਦੇ ਹੋਏ ਦੁਆਬਾ ਕਿਸਾਨ ਯੂਨੀਅਨ ਦੀ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਕਿਹਾ ਕਿ ਪਿੰਡ 'ਚ ਸਟੇਡੀਅਮ ਬਣਾਏ ਜਾਣ 'ਤੇ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦੇ ਹਾਂ | ਨਾਲ ਹੀ ਉਹਨਾਂ ਸਮੂਹ ਐਨ.ਆਰ.ਆਈ ਵੀਰਾਂ ਦਾ ਵੀ ਧੰਨਵਾਦ ਕੀਤਾ | ਜਿਨ੍ਹਾਂ ਨੇ ਖੇਡ ਸਟੇਡੀਅਮ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਹੈ | ਇਸ ਮੌਕੇ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਮਦਦ ਕਰਨਗੇ | ਉਹਨਾਂ ਨਾਲ ਰਸ਼ਪਾਲ ਸਿੰਘ ਮੰਡੇਰ ਕਿਸਾਨ ਵਿੰਗ ਦੇ ਆਗੂ ਅਧਿਕਾਰਤ ਪੰਚ ਕਿਰਨ ਕੌਰ, ਜਸਵਿੰਦਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਜਗਮੋਹਨ ਕੌਰ ਪੰਚ, ਦਰਬਾਰਾ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਕੁਲਵੀਰ ਸਿੰਘ ਪੰਚ ,ਚੰਨਣ ਸਿੰਘ ਸੂਬੇਦਾਰ, ਸਤਵਿੰਦਰ ਸਿੰਘ ਫੌਜੀ, ਸਰਬਜੀਤ ਰਾਣਾ, ਬਲਵੀਰ ਸਿੰਘ, ਇਕਬਾਲ ਸਿੰਘ ਪ੍ਰਧਾਨ, ਅਵਤਾਰ ਸਿੰਘ ਬਾਗਵਾਲਾ, ਗੁਰਚੈਨ ਰਾਮ ਬਲਾਕ ਪ੍ਰਧਾਨ, ਸਤਨਾਮ ਸਹੂੰਗੜਾ ਬਲਾਕ ਪ੍ਰਧਾਨ, ਅਵਤਾਰ ਸਿੰਘ ਜੇ.ਈ, ਡਾਕਟਰ ਨਿਰਮਲ ਸਿੰਘ ਨੌਰਦ, ਕਰਨੈਲ ਸਿੰਘ ਯੂ.ਐਸ.ਏ, ਨਿਰੰਜਨ ਸਿੰਘ ਬੱਬੂ, ਸੁਖਵਿੰਦਰ ਸਿੰਘ ਬੈਲਜੀਅਮ, ਸੰਤੋਖ ਸਿੰਘ ਕਾਮਰੇਡ ਗੁਰਮੇਲ ਸਿੰਘ ਪਟਵਾਰੀ, ਸਿੰਦਰਪਾਲ ਸਾਬਕਾ ਪੰਚ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿੱਚ ਤਿੰਨ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਦਿਆਲਾਂ ਵਿਖੇ ਹਲਕਾ ਵਿਧਾਇਕਾ ਵਲੋਂ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
Ad Position 24