ਬਹਿਰਾਮ, 2 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਐੱਲ. ਆਈ. ਸੀ. ਆਫ਼ ਇੰਡੀਆ ਵਿੱਚ ਬਤੌਰ ਐੱਚ. ਜੀ. ਏ. ਵਜੋਂ ਲਗਨ ਅਤੇ ਮਿਹਨਤ ਨਾਲ 36 ਸਾਲ ਨੌਕਰੀ ਕਰਨ ਤੋਂ ਬਾਅਦ ਅਮਰੀਕ ਲਾਲ ਪੁੱਤਰ ਹਜਾਰਾ ਰਾਮ ਦੇ ਸੇਵਾ ਮੁਕਤ ਹੋਣ 'ਤੇ ਗੁਰੂ ਰਵਿਦਾਸ ਗੁਰਦੁਆਰਾ ਬਹਿਰਾਮ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਾਉਣ ਉਪਰੰਤ ਸ਼ੁਕਰਾਨ ਸਮਾਗਮ ਕਰਾਇਆ | ਭਾਈ ਸੁਰਿੰਦਰ ਸਿੰਘ ਨੂਰਮਹਿਲ ਵਾਲਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬਹਿਰਾਮ ਨੇ ਜਿਥੇ ਅਮਰੀਕ ਲਾਲ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਉਥੇ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ | ਇਸ ਮੌਕੇ ਰਿਟਾ. ਸਹਾਇਕ ਮੈਨੇਜਰ ਧਰਮ ਪਾਲ ਭਾਣੋਕੀ, ਰਿਟਾ. ਸਹਾਇਕ ਕਲਰਕ ਮੋਹਣ ਲਾਲ, ਬ੍ਰਾਂਚ ਮੈਨੇਜਰ ਕੁਲਵਿੰਦਰ ਕੁਮਾਰ ਐੱਸ.ਓ. ਬੰਗਾ, ਰਵਿੰਦਰ ਕੁਮਾਰ ਡੀ.ਓ., ਸਰਪੰਚ ਮੋਹਣ ਲਾਲ, ਚਰਨਜੀਤ ਸਿੰਘ ਰੰਧਾਵਾ, ਨੰਬਰਦਾਰ ਜਸਵਿੰਦਰ ਸਿੰਘ, ਮਲਕੀਤ ਸਿੰਘ ਅਟਵਾਲ, ਮੱਖਣ ਸਿੰਘ ਅਟਵਾਲ, ਮਾਸਟਰ ਕੁਲਜਿੰਦਰ ਸਿੰਘ ਕਾਹਲੋਂ, ਡਾ. ਪਹਾੜੀਆ, ਇੰਦਰਜੀਤ ਪਸਰੀਚਾ, ਮਾਸਟਰ ਤੀਰਥ ਰਾਮ, ਜਗਮੋਹਣ ਸਿੰਘ ਹੈੱਡ ਗ੍ਰੰਥੀ, ਰੇਸ਼ਮ ਸਿੰਘ ਭੁੱਟਾ, ਜਿਲੇਦਾਰ ਹਰਬੰਸ ਲਾਲ, ਪਰਮਜੀਤ ਕੌਰ ਸਾਬਕਾ ਸਰਪੰਚ, ਠੇਕੇਦਾਰ ਲਖਵਿੰਦਰ ਕੁਮਾਰ, ਬੀਬੀ ਰਛਪਾਲ ਕੌਰ, ਬਲਵੀਰ ਰਾਮ ਪੰਚ, ਕੁਲਦੀਪ ਰਾਏ ਪੰਚ, ਦਰਸ਼ਨ ਲਾਲ, ਨਰੇਸ਼ ਕੁਮਾਰ ਐਲ. ਆਈ. ਸੀ, ਥਾਣੇਦਾਰ ਰੇਸ਼ਮ ਲਾਲ, ਸਤਨਾਮ ਰਾਮ, ਰਾਕੇਸ਼ ਕੁਮਾਰ, ਜਗਦੀਪ ਭੁੱਟਾ, ਰਣਵੀਰ ਸਿੰਘ, ਪਰਮਜੀਤ ਸਿੰਘ ਪੰਮਾ, ਬਲਵੰਤ ਰਾਏ ਸਮੂਹ ਰਿਸ਼ਤੇਦਾਰ ਤੇ ਸੱਜਣ ਮਿੱਤਰ ਹਾਜ਼ਰ ਸਨ |